ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਸੈਂਡਰੀਂਗਮ ਸਥਿਤ 'ਰੋਜ਼ ਕੋਟੇਜ਼ ਸੁਪਰੇਟ' ਡੇਅਰੀ ਸ਼ਾਪ 'ਤੇ ਵਾਪਰੀ ਮੰਦਭਾਗੀ ਘਟਨਾ ਵਿੱਚ ਡੇਅਰੀ ਮਾਲਕ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦਾ ਨਾਮ ਅਜੇ ਜੱਗਜਾਹਰ ਨਹੀਂ ਕੀਤਾ ਗਿਆ ਹੈ। ਪਰ ਗੁਆਂਢੀਆਂ ਅਨੁਸਾਰ ਇਸ ਸਟੋਰ ਨੂੰ ਪੂਰਾ ਪਰਿਵਾਰ ਰੱਲ ਕੇ ਚਲਾਉਂਦਾ ਸੀ ਤੇ ਸਾਰਾ ਪਰਿਵਾਰ ਹੀ ਬਹੁਤ ਮਿਲਣਸਾਰ ਸੀ। ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇੱਕ ਸ਼ਖਸ ਡੇਅਰੀ ਵਿੱਚ ਛੁਰੇ ਸਮੇਤ ਆਇਆ ਤੇ ਉਹ ਕਰਮਚਾਰੀ ਨੂੰ ਜਖਮੀ ਕਰਕੇ ਨਕਦੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਐਮਰਜੈਂਸੀ ਵਿਭਾਗ ਨੇ ਕਰਮਚਾਰੀ ਨੂੰ ਹਸਪਤਾਲ ਭਰਤੀ ਕਰਵਾਇਆ, ਪਰ ਇਲਾਜ ਦੌਰਾਨ ਕਰਮਚਾਰੀ ਦੀ ਮੋਤ ਹੋ ਗਈ।
ਇਹ ਘਟਨਾ ਹੇਵਰਸਟੋਕ ਰੋਡ ਅਤੇ ਫੋਲਡਸ ਐਵੇਨਿਊ ਵਿਖੇ ਰਾਤ 8:05 ਵਜੇ ਵਾਪਰੀ ਹੈ।