Friday, 02 December 2022
24 November 2022 New Zealand

ਸ਼ੇਮ ਓਨ ਯੂ ਐਂਡ ਯੁਅਰ ਗਵਰਮੈਂਟ, ਜੈਸਿੰਡਾ ਆਰਡਨ!

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਭਾਰਤੀ ਵਿਅਕਤੀ ਦੇ ਕਤਲ ਮਾਮਲੇ ਵਿੱਚ ਪਾਈਆਂ ਜਾ ਰਹੀਆਂ ਲਾਹਨਤਾਂ
ਸ਼ੇਮ ਓਨ ਯੂ ਐਂਡ ਯੁਅਰ ਗਵਰਮੈਂਟ, ਜੈਸਿੰਡਾ ਆਰਡਨ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਆਕਲੈਂਡ ਦੇ ਸੈਂਡਰੀਂਗਮ ਸਥਿਤ ਰੋਜ਼ ਕੋਟੇਜ਼ ਸੁਪਰੇਟ 'ਤੇ ਲੁੱਟ ਦੀ ਹਿੰਸਕ ਵਾਰਦਾਤ ਦੌਰਾਨ ਕਤਲ ਹੋਏ ਭਾਰਤੀ ਮੂਲ ਦੇ ਵਿਅਕਤੀ 'ਤੇ ਨਿਊਜੀਲੈਂਡ ਵੱਸਦੇ ਸਮੂਹ ਭਾਈਚਾਰੇ ਵਿੱਚ ਰੋਸ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਉਸਦੀ ਸਰਕਾਰ 'ਤੇ ਕਾਨੂੰਨ ਵਿਵਸਥਾ ਸਬੰਧੀ ਵੱਡੀ ਅਣਗਹਿਲੀ ਵਰਤਣ ਦੇ ਦੋਸ਼ ਹਨ।
ਲੇਬਰ ਪਾਰਟੀ ਦੇ ਆਪਣੇ ਹੀ ਸਾਬਕਾ ਮੈਂਬਰ ਪਾਰਲੀਮੈਂਟ ਗੋਰਵ ਸ਼ਰਮਾ ਨੇ ਫੇਸਬੁੱਕ ਪੋਸਟ ਵਿੱਚ ਇਸ ਮੰਦਭਾਗੀ ਘਟਨਾ 'ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਬਾਰੇ ਲਿਖਿਆ ਹੈ ਕਿ 'ਸ਼ੇਮ ਓਨ ਯੂ ਐਂਡ ਯੂਅਰ ਗਵਰਮੈਂਟ'।
ਪੋਸਟ ਵਿੱਚ ਗੌਰਵ ਸ਼ਰਮਾ ਨੇ ਇਹ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਆਮ ਲੋਕਾਂ ਤੇ ਭਾਈਚਾਰਿਆਂ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ।
ਗੌਰਵ ਸ਼ਰਮਾ ਨੇ ਅੱਗੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ, ਜੋ ਸੈਂਡਰੀਂਗਮ ਰਹਿੰਦੀ ਹੈ, ਜੇ ਉਸ ਇਲਾਕੇ ਵਿੱਚ ਹੀ ਲੋਕ ਸੁਰੱਖਿਅਤ ਨਹੀਂ ਹੋਣਗੇ ਤਾਂ ਨਿਊਜੀਲੈਂਡ ਦੇ ਹੋਰ ਕਿਸ ਹਿੱਸੇ ਵਿੱਚ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ।

ADVERTISEMENT
NZ Punjabi News Matrimonials