Saturday, 03 December 2022
24 November 2022 New Zealand

ਏਅਰ ਨਿਊਜੀਲੈਂਡ ਨੇ ਘਰੇਲੂ ਨੈਟਵਰਕ ਵਿੱਚ ਕੀਤਾ ਵਾਧਾ

200,000 ਯਾਤਰੀਆਂ ਦੀ ਸਮਰਥਾ ਵਧਾਉਂਦਿਆਂ ਖ੍ਰੀਦੀ ਨਵੀਂ ਏਅਰ ਬੱਸ
ਏਅਰ ਨਿਊਜੀਲੈਂਡ ਨੇ ਘਰੇਲੂ ਨੈਟਵਰਕ ਵਿੱਚ ਕੀਤਾ ਵਾਧਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਘਰੇਲੂ ਨੈਟਵਰਕ ਨੂੰ ਲਗਾਤਾਰ ਵਧਾਉਣ ਦੀ ਕੋਸ਼ਿਸ਼ ਵਿੱਚ ਏਅਰ ਨਿਊਜੀਲੈਂਡ ਨੇ ਇੱਕ ਹੋਰ ਪਹਿਲਕਦਮੀ ਕਰਦਿਆਂ ਨਵੀਂ ਏਅਰ ਬੱਸ ਏ321 ਨਿਓ ਨੂੰ ਆਪਣੇ ਜਹਾਜਾਂ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਹੈ।
ਏਅਰਲਾਈਨ ਦੇ ਬੁਲਾਰੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਵੇਂ ਜਹਾਜ ਦੇ ਨਾਲ ਉਨ੍ਹਾਂ ਦੇ ਘਰੇਲੂ ਨੈਟਵਰਕ ਵਿੱਚ 1 ਸਾਲ ਵਿੱਚ 200,000 ਯਾਤਰੀ ਵਧੇਰੇ ਸਫਰ ਕਰ ਸਕਣਗੇ ਤੇ ਆਕਲੈਂਡ, ਵਲੰਿਗਟਨ, ਕ੍ਰਾਈਸਚਰਚ, ਡੁਨੇਡਿਨ, ਕੁਈਨਜ਼ਟਾਊਨ ਦੀਆਂ ਘਰੇਲੂ ਉਡਾਣਾ ਦਾ ਇਸ ਨੂੰ ਸਿੱਧਾ ਲਾਭ ਮਿਲੇਗਾ।
ਦੱਸਦੀਏ ਕਿ ਅਗਲੇ ਹਫਤੇ ਤੋਂ ਐਮੀਰੇਟਸ ਵਲੋਂ ਦੁਬਈ ਅਤੇ ਨਿਊਜੀਲੈਂਡ ਵਿਚਾਲੇ ਮੁੜ ਤੋਂ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਤੇ ਬੀਤੇ ਹਫਤੇ ਆਕਲੈਂਡ-ਵੈਨਕੂਵਰ ਦੀ ਸਿੱਧੀ ਉਡਾਣ ਸ਼ੁਰੂ ਹੋ ਚੁੱਕੀ ਹੈ।

ADVERTISEMENT
NZ Punjabi News Matrimonials