Friday, 02 December 2022
24 November 2022 New Zealand

ਪਛਾਣੋ ਭਾਰਤੀ ਨੌਜਵਾਨ ਦੇ ਕਾਤਲ ਨੂੰ ਤੇ ਪੁਲਿਸ ਨੂੰ ਕਰੋ ਸੂਚਿਤ

ਪੁਲਿਸ ਨੇ ਤਸਵੀਰਾਂ ਕੀਤੀਆਂ ਜਾਰੀ
ਪਛਾਣੋ ਭਾਰਤੀ ਨੌਜਵਾਨ ਦੇ ਕਾਤਲ ਨੂੰ ਤੇ ਪੁਲਿਸ ਨੂੰ ਕਰੋ ਸੂਚਿਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਆਕਲੈਂਡ ਦੇ ਸੈਂਡਰੀਂਗਮ ਵਿੱਚ ਸਥਿਤ 'ਰੋਜ਼ ਸੁਪਰੇਟ' 'ਤੇ ਵਾਪਰੀ ਕਾਤਲਾਨਾ ਵਾਰਦਾਤ ਤੋਂ ਬਾਅਦ, ਕਤਲ ਹੋਏ 34 ਸਾਲਾ ਭਾਰਤੀ ਮੂਲ ਦੇ ਡੇਅਰੀ ਮਾਲਕ ਦੇ ਕਾਤਲ ਦੀ ਭਾਲ ਲਈ ਪੁਲਿਸ ਨੇ ਸੀਸੀਟੀਵੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।

ਪੁਲਿਸ ਅਨੁਸਾਰ ਕਾਤਲ ਨੇ ਕਾਲੇ ਬੂਟ, ਟੋਪੀ ਤੇ ਲੰਬੀ ਸਲੀਵ ਵਾਲਾ ਟੋਪ ਪਾਇਆ ਹੈ। ਜਿਹੜੀ ਕਾਲੀ ਪੈਂਟ ਦੋਸ਼ੀ ਨੇ ਪਾਈ ਹੈ, ਉਸਦੀ ਇੱਕ ਲੱਤ 'ਤੇ ਚਿੱਟੇ ਰੰਗ ਨਾਲ 'ਰੇਡਰਜ਼' ਲਿਖਿਆ ਹੋਇਆ ਹੈ।
ਦੱਸਦੀਏ ਕਿ ਭਾਰਤੀ ਭਾਈਚਾਰੇ ਵਲੋਂ ਇਸ ਘਟਨਾ 'ਤੇ ਗਹਿਰੇ ਸੋਗ ਦਾ ਪ੍ਰਗਟਾਵਾ ਕਰਦਿਆਂ ਸ਼ਾਪ ਦੇ ਨਜਦੀਕ ਅੱਜ ਇੱਕ ਰੋਸ ਮਾਰਚ ਵੀ ਰੱਖਿਆ ਗਿਆ ਸੀ।
ਗੁਆਂਢੀਆਂ ਅਨੁਸਾਰ ਡੇਅਰੀ ਸ਼ਾਪ ਮਾਲਕ ਨੇ ਸ਼ਾਪ 'ਤੇ ਵਾਪਰੀਆਂ ਪਹਿਲਾਂ ਦੀਆਂ ਲੁੱਟਾਂ ਦੀਆਂ ਘਟਨਾਵਾਂ ਕਾਰਨ ਪੁਲਿਸ ਕੋਲੋਂ ਸੁਰੱਖਿਆ ਉਪਕਰਨ ਲਾਉਣ ਲਈ ਮੱਦਦ ਵੀ ਮੰਗੀ ਸੀ, ਪਰ ਪੁਲਿਸ ਨੇ ਮਾਲਕ ਦੀ ਕੋਈ ਮੱਦਦ ਨਾ ਕੀਤੀ ਅਤੇ ਬੀਤੇ ਦਿਨੀਂ ਇਸ ਦਾ ਨਤੀਜਾ ਡੇਅਰੀ ਮਾਲਕ ਨੂੰ ਆਪਣੀ ਜਾਨ ਦੇ ਕੇ ਭੁਗਤਨਾ ਪਿਆ ਹੈ।

ADVERTISEMENT
NZ Punjabi News Matrimonials