ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਕੁਈਨਜ਼ਲੈਂਡ ਤੋਂ 2018 ਵਿੱਚ ਭਗੌੜੇ ਹੋਏ 38 ਸਾਲਾ ਰਾਜਵਿੰਦਰ ਸਿੰਘ ਨੂੰ ਭਾਰਤੀ ਦਿੱਲੀ ਪੁਲਿਸ ਨੇ ਫੜਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ, ਰਾਜਵਿੰਦਰ ਦੇ ਸਿਰ $1 ਮਿਲੀਅਨ ਦਾ ਇਨਾਮ ਸੀ ਤੇ ਕਿਸ ਭਗੌੜੇ ਸਿਰ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਇਨਾਮੀ ਰਾਸ਼ੀ ਸੀ।
ਨਰਸੇ ਦੇ ਕਿੱਤੇ ਵਿੱਚ ਅਤੇ 3 ਬੱਚਿਆਂ ਦੇ ਪਿਓ ਰਾਜਵਿੰਦਰ ਸਿੰਘ 'ਤੇ ਆਸਟ੍ਰੇਲੀਆ ਦੀ ਹੀ ਟੋਯਾ ਵਨਗੇਟੀ ਨੂੰ ਕਤਲ ਕਰਨ ਦਾ ਦੋਸ਼ ਸੀ।
ਟੋਯਾ ਨੂੰ ਅਕਤੂਬਰ 2018 ਵਿੱਚ ਕਤਲ ਕਰਨ ਤੋਂ ਬਾਅਦ ਰਾਜਵਿੰਦਰ ਬਿਨ੍ਹਾਂ ਆਪਣੇ ਪਰਿਵਾਰ ਨੂੰ ਕੁਝ ਦੱਸਿਆਂ, ਉੱਥੋਂ ਭਗੌੜਾ ਹੋ ਗਿਆ ਤੇ ਇੰਡੀਆ ਚਲਾ ਗਿਆ।
ਉਸ ਨੂੰ ਫੜਣ ਲਈ ਪੁਲਿਸ ਨੇ ਬੀਤੇ ਮਹੀਨੇ $1 ਮਿਲੀਅਨ ਦਾ ਇਨਾਮ ਰੱਖਿਆ ਸੀ। ਰਾਜਵਿੰਦਰ ਸਿੰਘ ਪੰਜਾਬ ਦੇ ਬੁੱਟਰ ਕਲਾਂ ਨਾਲ ਸਬੰਧਤ ਸੀ ਅਤੇ ਉਹ ਟੋਯਾ ਨੂੰ ਪਹਿਲਾਂ ਜਾਣਦਾ ਸੀ ਕਿ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।