ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕ੍ਰਾਈਸਚਰਚ ਵਿੱਚ ਇੰਡੀਆ ਤੇ ਨਿਊਜੀਲੈਂਡ ਵਿਚਾਲੇ ਹੋਇਆ ਤੀਜਾ ਮੈਚ ਵੀ ਬਾਰਿਸ਼ ਦੇ ਕਾਰਨ ਰੱਦ ਹੋ ਗਿਆ ਹੈ। ਪਹਿਲਾਂ ਖੇਡਦਿਆਂ ਇੰਡੀਅਨ ਟੀਮ ਸਿਰਫ 219 ਸਕੋਰ ਬਣਾ ਆਲਆਊਟ ਹੋ ਗਈ, ਜਦਕਿ ਨਿਊਜੀਲੈਂਡ ਦੀ ਟੀਮ ਨੇ ਵਧੀਆ ਬੱਲੇਬਾਜੀ ਕਰਦਿਆਂ 18 ਓਵਰਾਂ ਵਿੱਚ 1 ਵਿਕਟ ਗੁਆ ਕੇ 104 ਸਕੋਰ ਬਣਾ ਲਏ ਸਨ, ਮੈਚ ਜਿੱਤਣਾ ਸੁਭਾਵਿਕ ਸੀ, ਪਰ ਉਸ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮੈਚ ਨੂੰ ਰੱਦ ਕਰਨਾ ਪਿਆ ਤੇ ਨਿਊਜੀਲੈਂਡ ਦੀ ਟੀਮ 3 ਇੱਕ ਦਿਨਾਂ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਗਈ।