ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਆਪਰੇਸ਼ਨ ਟਰੰਪ ਕਾਰਡ ਤਹਿਤ 15 ਅਜਿਹੀਆਂ ਕਮਰਸ਼ਲ ਸਟੋਰੇਜ ਫਸੀਲਟੀਆਂ ਨੂੰ ਸੀਜ਼ ਕੀਤਾ ਹੈ, ਜਿਨ੍ਹਾਂ ਵਿੱਚੋਂ 3000 ਤੋਂ ਵਧੇਰੇ ਆਈਟਮਾਂ ਚੋਰੀ ਦੀਆਂ ਬਰਾਮਦ ਹੋਈਆਂ ਹਨ।
ਇਨ੍ਹਾਂ ਆਈਟਮਾਂ ਵਿੱਚ 285 ਬਾਈਕਸ, 950 ਪਾਵਰ ਟੂਲ, 2 ਬਾਥਸ, 10 ਜੈਨਰੇਟਰ, 9 ਕੰਕਰੀਟ ਕਟਰ, 10 ਇਨਫੀਨਟੀ ਗੈਸ ਹੀਟਰ, 695 ਟੇਪਵੇਅਰ ਤੇ ਮਿਕਸਜ਼, 46 ਫਜੀਟਸੂ ਹੀਟ ਪੰਪ, 33 ਲੈਪਟਾਪ, 8 ਕੰਪਿਊਟਰ, 132 ਫਰੀਜਾਂ/ ਵਾਸ਼ਿੰਗ ਮਸ਼ੀਨਾਂ ਤੇ 27 ਈ-ਸਕੂਟਰ।
ਐਸੇਟ ਰਿਕਵਰੀ ਯੂਨਿਟ ਦੇ ਐਕਟਿੰਗ ਡਿਟੇਕਟਿਵ ਸੀਨੀਅਰ ਸਾਰਜੇਂਟ ਐਲੇਕਸ ਮੈਕਡਾਨਲਡ ਨੇ ਦੱਸਿਆ ਕਿ ਇਨ੍ਹਾਂ ਚੋਰੀ ਦੇ ਸਮਾਨ ਦੇ ਅਸਲੀ ਮੁੱਲ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਨ੍ਹਾਂ ਅੰਦਾਜਾ ਜਰੂਰ ਹੈ ਕਿ ਇਨ੍ਹਾਂ ਦਾ ਮੁੱਲ ਕਈ ਮਿਲੀਅਨ ਡਾਲਰਾਂ ਵਿੱਚ ਹੋਏਗਾ।