ਆਕਲੈਂਡ (ਹਰਪ੍ਰੀਤ ਸਿੰਘ) - ਜੋ ਵਿਦਿਆਰਥੀ ਸਮਰ ਜੋਬਸ ਦੀ ਭਾਲ ਵਿੱਚ ਹਨ, ਉਨ੍ਹਾਂ ਲਈ ਕਮਾਈ ਦਾ ਇੱਕ ਵਧੀਆ ਸਾਧਨ ਵੀ ਹੈ ਤੇ ਉਹ ਹੈ ਸੁਪਰਹੀਰੋ ਦੀਆਂ ਪੁਸ਼ਾਕਾਂ ਪਹਿਨਣਕੇ ਬੱਚਿਆਂ ਦੀਆਂ ਪਾਰਟੀਆਂ ਵਿੱਚ ਜਾਣਾ।
ਰੇਨਬੋਅ ਕਿਡਜ਼ ਪਾਰਟੀਜ਼ ਦੇ ਡਾਇਰੈਕਟਰ, ਜੋ ਬੱਚਿਆਂ ਦੀਆਂ ਪਾਰਟੀਆਂ ਦਾ ਆਯੋਜਨ ਕਰਦੇ ਹਨ, ਦਾ ਕਹਿਣਾ ਹੈ ਕਿ ਹਰ ਪਾਰਟੀ ਵਿੱਚ 1 ਤੋਂ 2 ਘੰਟੇ ਦਾ ਸਮਾਂ ਲੱਗਦਾ ਹੈ ਤੇ ਉਹ ਵਿਦਿਆਰਥੀਆਂ ਨੂੰ ਇਸ ਲਈ $80 ਪ੍ਰਤੀ ਘੰਟੇ ਦੇ ਹਿਸਾਬ ਨਾਲ ਦਿੰਦੇ ਹਨ ਅਤੇ ਨਾਲ ਹੀ ਆਉਣ-ਜਾਣ ਦਾ ਖਰਚਾ ਵੀ।
ਇਹ ਕੰਮ ਕਰਕੇ ਵਿਦਿਆਰਥੀ $1000 ਪ੍ਰਤੀ ਹਫਤੇ ਤੱਕ ਕਮਾ ਲੈਂਦੇ ਹਨ।
ਰੇਨਬੋਅ ਕਿਡਜ਼ ਤੇ ਹੋਰ ਅਜਿਹੀਆਂ ਕੰਪਨੀਆਂ ਅਜੇ ਵੀ ਵਿਦਿਆਰਥੀਆਂ ਦੀ ਭਾਲ ਵਿੱਚ ਹਨ।