ਆਕਲੈਂਡ (ਹਰਪ੍ਰੀਤ ਸਿੰਘ) - ਨੌਜਵਾਨ ਲੁਟੇਰਿਆਂ ਨੂੰ ਰੋਕਣ ਵਿੱਚ ਜਿੱਥੇ ਨਿਊਜੀਲ਼ੈਂਡ ਪੁਲਿਸ ਤੇ ਸਰਕਾਰ ਬੁਰੀ ਤਰ੍ਹਾਂ ਨਾਕਾਮਯਾਬ ਸਾਬਿਤ ਹੋ ਰਹੀ ਹੈ, ਉੱਥੇ ਹੀ ਇਨ੍ਹਾਂ ਛੋਟੀ ਉਮਰ ਦੇ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵੱਧਦੇ ਜਾ ਰਹੇ ਹਨ।
ਬੀਤੀ ਰਾਤ ਕੁਝ ਟੀਨੇਜਰ ਲੁਟੇਰਿਆਂ ਨੇ ਕ੍ਰਾਈਸਚਰਚ ਦੀ ਕਰਨਫੋਰਡ ਸਟਰੀਟ 'ਤੇ ਸਥਿਤ ਨਿਊਜੀਲੈਂਡ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਦੁਕਾਨ ਚੋਂ ਇੱਕ 'ਗੰਨ ਸਿਟੀ' 'ਤੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ। ਇਹ ਲੁਟੇਰੇ ਚੋਰੀ ਦੀ ਗੱਡੀ ਵਿੱਚ ਆਏ ਸਨ ਤੇ ਬੜੇ ਹੀ ਧੱੜਲੇ ਨਾਲ ਇਨ੍ਹਾਂ ਪਹਿਲਾਂ ਤਾਂ ਚੋਰੀ ਦੀ ਗੱਡੀ ਨੂੰ ਬੈਕ ਕਰ ਮੁੱਖ ਦੁਆਰ ਤੋੜਿਆ, ਦਰਵਾਜਾ ਇੱਕ ਵਾਰ ਵਿੱਚ ਨਾ ਟੁੱਟਾ ਤਾਂ ਗੱਡੀ ਨੂੰ ਕਈ ਵਾਰ ਬੈਕ ਕਰਕੇ ਸਟੋਰ ਵਿੱਚ ਮਾਰਿਆ ਗਿਆ।
ਇਸ ਤੋਂ ਬਾਅਦ 3 ਨੌਜਵਾਨ ਲੁਟੇਰੇ ਵੱਡੀ ਗਿਣਤੀ ਵਿੱਚ ਏਅਰ ਰਾਈਫਲਾਂ, ਗੋਲੀਆਂ ਤੇ ਹੋਰ ਹਥਿਆਰ ਆਪਣੇ ਨਾਲ ਲੈ ਗਏ।
ਪੁੁਲਿਸ ਅਜੇ ਵੀ ਇਨ੍ਹਾਂ ਲੁਟੇਰਿਆਂ ਨੂੰ ਲੱਭਣ ਵਿੱਚ ਨਾਕਾਮਯਾਬ ਰਹੀ ਹੈ ਤੇ ਇਸ ਮਾਮਲੇ ਵਿੱਚ ਚੋਰੀ ਦੀ ਮਜਦਾ ਡੇਮੀਓ ਰਜਿਸਟਰੇਸ਼ਨ ਨੰਬਰ ਡੀਡੀਐਫ 311 ਅਤੇ ਸੁਬਾਰੂ ਫੋਰੇਸਟਰ ਰਜਿਸਟਰੇਸ਼ਨ ਐਲਸੀ ਵਾਈ 783 ਦੀ ਭਾਲ ਹੈ।