Tuesday, 07 February 2023
02 December 2022 New Zealand

ਦੇਖਿਓ ਕਿਤੇ ਤੁਹਾਡੀ ਗੱਡੀ ਦਾ ਨੰਬਰ ਵੀ ਤਾਂ ਨਹੀਂ ਸ਼ਾਮਿਲ, ਜਿਨ੍ਹਾਂ ਗੱਡੀਆਂ ਦੇ ‘ਵਾਰੰਟ ਆਫ ਫਿਟਨੈਸ’ ਹੋਏ ਰੱਦ

ਟ੍ਰਾਂਸਪੋਰਟ ਐਜੰਸੀ ਨੇ ਹਜਾਰਾਂ WoF ਕੀਤੇ ਰੱਦ
ਦੇਖਿਓ ਕਿਤੇ ਤੁਹਾਡੀ ਗੱਡੀ ਦਾ ਨੰਬਰ ਵੀ ਤਾਂ ਨਹੀਂ ਸ਼ਾਮਿਲ, ਜਿਨ੍ਹਾਂ ਗੱਡੀਆਂ ਦੇ ‘ਵਾਰੰਟ ਆਫ ਫਿਟਨੈਸ’ ਹੋਏ ਰੱਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਨੇ ਹੈਂਡਰਸਨ ਦੇ ਕਿਊ'ਜ਼ ਆਟੋ ਤੋਂ ਜਾਰੀ ਹੋਏ 2674 ਵਾਰੰਟ ਆਫ ਫਿਟਨੈਸ ਰੱਦ ਕਰ ਦਿੱਤੇ ਹਨ ਤੇ ਹੁਣ ਟ੍ਰਾਂਸਪੋਰਟ ਐਜੰਸੀ ਵਲੋਂ ਇਨ੍ਹਾਂ ਹਜਾਰਾਂ ਮਾਲਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਜਾ ਸਕੇ ਤੇ ਇਹ ਮਾਲਕ ਸਮਾਂ ਰਹਿੰਦਿਆਂ ਦੁਬਾਰਾ ਤੋਂ ਆਪਣੀ ਗੱਡੀ ਦਾ ਵਾਰੰਟ ਆਫ ਫਿਟਨੈਸ ਜਾਰੀ ਕਰਵਾ ਸਕਣ।
ਟ੍ਰਾਂਸਪੋਰਟ ਐਜੰਸੀ ਨੇ ਦੱਸਿਆ ਕਿ ਕਿਸੇ ਦਿੱਕਤ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ ਤੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਫੈਸਲੇ ਤੋਂ ਬਾਅਦ ਉਹ ਨਵੇਂ 'ਫਿਟਨੈਸ ਆਫ ਸਰਟੀਫਿਕੇਟ' ਦਾ ਖਰਚਾ ਗੱਡੀਆਂ ਦੇ ਮਾਲਕ ਨੂੰ ਦੇਣ ਦੇ ਕਾਨੂੰਨੀ ਅਧਿਕਾਰ ਖੇਤਰ ਹੇਠ ਨਹੀਂ ਆਉਂਦੇ ਹਨ।
ਹਾਂ ਜੇ ਆਪਣੇ ਕਾਨੂੰਨੀ ਅਧਿਕਾਰਾਂ ਤੋਂ ਤੁਸੀਂ ਜਾਗਰੂਕ ਨਹੀਂ ਤਾਂ ਕਮਿਊਨਿਟੀ ਲਾਅ ਸੈਂਟਰ ਜਾਂ ਸਿਟੀਜਨ ਅਡਵਾਈਸ ਬਿਊਰੋ ਨਾਲ ਸੰਪਰਕ ਕਰ ਸਕਦੇ ਹੋ।

ADVERTISEMENT
NZ Punjabi News Matrimonials