Tuesday, 07 February 2023
02 December 2022 New Zealand

ਕਰਮਚਾਰੀ ਨਾਲ ਵਾਪਰੇ ਹਾਦਸੇ ਦੇ ਮਾਮਲੇ ਵਿੱਚ ਨਾਰਥਲੈਂਡ ਦੀ ਕੰਪਨੀ ਨੂੰ 2 ਲੱਖ ਡਾਲਰ ਦਾ ਜੁਰਮਾਨਾ

ਕਰਮਚਾਰੀ ਨਾਲ ਵਾਪਰੇ ਹਾਦਸੇ ਦੇ ਮਾਮਲੇ ਵਿੱਚ ਨਾਰਥਲੈਂਡ ਦੀ ਕੰਪਨੀ ਨੂੰ 2 ਲੱਖ ਡਾਲਰ ਦਾ ਜੁਰਮਾਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਨੂੰ ਕਰਮਚਾਰੀ ਨਾਲ ਵਾਪਰੇ ਹਾਦਸੇ ਦਾ ਦੋਸ਼ੀ ਮੰਨਦਿਆਂ ਕੰਪਨੀ ਨੂੰ $220,000 ਦਾ ਜੁਰਮਾਨਾ ਤੇ ਕਰਮਚਾਰੀ ਨੂੰ ਮੁਆਵਜੇ ਵਜੋਂ $31,000 ਅਦਾ ਕਰਨ ਦੇ ਹੁਕਮ ਹੋਏ ਹਨ।

ਵਰਕਸੈਫਸ ਏਰੀਆ ਇਨਵੈਸਟਿਗੇਸ਼ਨ ਮੈਨੇਜਰ ਡੇਨੀਅਲ ਹੈਨਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੋਨੋਵੇਨ ਗਰੁੱਪ ਲਿਮਟਿਡ ਦੀ ਕੰਸਟਰਕਸ਼ਨ ਸਾਈਟ 'ਤੇ ਕੰਮ ਕਰਦੇ ਕਰਮਚਾਰੀ ਦੀ ਪ੍ਰੈਸਿੰਗ ਮਕੈਨਿਜ਼ਮ ਤੋਂ ਹੱਥ ਤਿਲਕਣ ਕਾਰਨ ਬੀਤੀ ਜੂਨ ਵਿੱਚ ਖੱਬੇ ਹੱਥ ਦੀ ਉਂਗਲੀ ਦਾ ਹਿੱਸਾ ਕੱਟਿਆ ਗਿਆ ਸੀ। ਇਸ ਕਾਰਨ ਕਰਮਚਾਰੀ ਨੂੰ 2 ਮਹੀਨੇ ਕੰਮ ਤੋਂ ਸੱਖਣੇ ਹੋਕੇ ਘਰ ਹੀ ਬੈਠਣਾ ਪਿਆ ਤੇ ਇਸ ਦੌਰਾਨ ਕਾਫੀ ਮਾਨਸਿਕ ਤਣਾਅ ਵੀ ਝੱਲਣਾ ਪਿਆ।
ਹਾਦਸਾ ਪ੍ਰੈਸਿੰਗ ਮਕੈਨਿਜ਼ਮ 'ਤੇ ਇੱਕ ਸੈਫਟੀ ਡਿਵਾਈਸ ਨਾਲ ਲੱਗੇ ਹੋਣ ਕਾਰਨ ਵਾਪਰਿਆ ਸੀ, ਜਿਸ ਦੀ ਜਿੰਮੇਵਾਰੀ ਕੰਪਨੀ ਦੀ ਬਣਦੀ ਸੀ ਤੇ ਇਸੇ ਲਈ ਫੈਂਗਰਾਏ ਜਿਲ੍ਹਾ ਅਦਾਲਤ ਵਿੱਚ ਅੱਜ ਇਹ ਫੈਸਲਾ ਕੰਪਨੀ ਖਿਲਾਫ ਸੁਣਾਇਆ ਗਿਆ ਹੈ।

ADVERTISEMENT
NZ Punjabi News Matrimonials