ਆਕਲੈਂਡ (ਹਰਪ੍ਰੀਤ ਸਿੰਘ) - ਬੇਆਫ ਪਲੈਂਟੀ ਦੇ ਕੀਵੀਫਰੁਟ ਬਾਗ ਵਿੱਚ ਕਿਸੇ ਅਨਜਾਣ ਸ਼ਖਸ ਵਲੋਂ ਜਾਣਬੁੱਝ ਕੇ 150 ਕੀਵੀ ਦੇ ਵੇਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਟੀ ਟੁਕੀ ਰੁਰਲ ਲੇਜ਼ਨ ਅਫਸਰ ਵੇਨ ਲਾਰੇਂਸ ਨੇ ਦੱਸਿਆ ਕਿ ਇਸ ਨੁਕਸਾਨ ਕਾਰਨ ਬਾਗ ਦੇ ਮਾਲਕ ਨੂੰ ਹਜਾਰਾਂ ਡਾਲਰ ਦਾ ਨੁਕਸਾਨ ਹੋਏਗਾ, ਕਿਉਂਕਿ ਹੁਣ ਇਹ ਵੇਲਾਂ ਮੁੜ ਤੋਂ 3 ਸਾਲ ਤੱਕ ਫਲ ਨਹੀਂ ਦੇ ਸਕਣਗੀਆਂ। ਇਸ ਕਾਰਨ ਕਮਾਈ ਦਾ ਤਾਂ ਨੁਕਸਾਨ ਹੋਇਆ ਹੀ ਹੈ, ਪਰ ਇਨ੍ਹਾਂ ਵੇਲਾਂ ਦੀ ਮੁੜ ਤੋਂ ਸਾਂਭ-ਸੰਭਾਲ ਅਤੇ ਇਨ੍ਹਾਂ ਨੂੰ ਦਰੁੱਸਤ ਕਰਨ 'ਤੇ ਵੀ ਕਾਫੀ ਖਰਚਾ ਆਏਗਾ।
ਵੇਨ ਲਾਰੇਂਸ ਅਨੁਸਾਰ ਬੀਤੇ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਤੇ ਕੀਵੀ ਬਾਗਾਂ ਦੇ ਮਾਲਕਾਂ ਨੂੰ ਸੀਸੀਟੀਵੀ ਕੈਮਰੇ ਇਨਸਟਾਲ ਕਰਨ ਦੀ ਗੁਜਾਰਿਸ਼ ਵੀ ਕੀਤੀ ਜਾ ਰਹੀ ਹੈ।