ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਅਲੁਟੇਕ ਵਿੰਡੋਜ਼ ਐਂਡ ਡੋਰਜ਼ ਲਿਮਟਿਡ, ਜੋ ਕਿ ਹੁਣ ਤੱਕ ਨਿਊਜੀਲੈਂਡ ਭਰ ਦੇ ਸ਼ਹਿਰਾਂ ਸਮੇਤ ਚੀਨ ਅਤੇ ਫੀਜ਼ੀ ਵਿੱਚ ਵੀ ਕਈ ਅਹਿਮ ਕੰਸਟਰਕਸ਼ਨ ਪ੍ਰੋਜੈਕਟਾਂ 'ਤੇ ਕੰਮ ਕਰ ਚੁੱਕੀ ਹੈ, ਨੇ ਆਪਣੇ ਆਪ ਨੂੰ ਅੱਜ ਦੀਵਾਲੀਆ ਐਲਾਨ ਦਿੱਤਾ ਹੈ।
ਕੰਪਨੀ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਇਸ ਬਾਰੇ ਅੱਜ ਹੀ ਦੱਸਿਆ ਗਿਆ ਹੈ।
ਕੰਪਨੀ ਦੇ ਮਾਲਕਾਂ ਫਿਲਿਪ ਤੇ ਸੂਜ਼ਨ ਪਾਰਕਸਨ ਨੇ ਇਸ ਖਬਰ ਦੀ ਖੁਦ ਪੁਸ਼ਟੀ ਕੀਤੀ ਹੈ, ਦੱਸਦੀਏ ਕਿ ਸਾਲ 2022 ਵਿੱਚ ਕੰਸਟਰਕਸ਼ਨ ਕਿੱਤੇ ਨਾਲ ਸਬੰਧਤ ਹੁਣ ਤੱਕ ਕਈ ਵੱਡੀਆਂ ਕੰਪਨੀਆਂ ਆਪਣੇ ਆਪ ਨੂੰ ਦੀਵਾਲੀਆ ਐਲਾਨ ਚੁੱਕੀਆਂ ਹਨ ਤੇ ਇਸ ਦਾ ਮੁੱਖ ਕਾਰਨ ਹੈ: ਵੱਧਦੀ ਮਹਿੰਗਾਈ, ਸਪਲਾਈ ਚੈਨ ਵਿੱਚ ਦਿੱਕਤ, ਲੇਬਰ ਦੀ ਸ਼ਾਰਟੇਜ।
ਕੰਪਨੀ ਨੇ 2020 ਕੋਵਿਡ ਦੌਰਾਨ ਕਰਮਚਾਰੀਆਂ ਲਈ $500,000 ਦੀ ਸਬਸਿਡੀ ਵੀ ਹਾਸਿਲ ਕੀਤੀ ਸੀ।