ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਨੈਲਸਨ ਵਿੱਚ ਇੱਕ ਸੰਦੇਹਜਣਕ ਪਦਾਰਥ ਮਿਲਣ ਤੋਂ ਬਾਅਦ ਮੌਕੇ 'ਤੇ ਐਕਸਪਲੋਜ਼ਿਵ ਆਰਡਨੇਨਸ ਡਿਸਪੋਜ਼ਲ ਟੀਮ ਭੇਜੇ ਜਾਣ ਦੀ ਖਬਰ ਹੈ। ਇਸ ਖਬਰ ਦੀ ਪੁਸ਼ਟੀ ਨਿਊਜੀਲੈਂਡ ਡਿਫੈਂਸ ਵਿਭਾਗ ਵਲੋਂ ਕੀਤੀ ਗਈ ਹੈ।
ਇਹ ਟੀਮ ਕ੍ਰਾਈਸਚਰਚ ਤੋਂ ਮੌਕੇ 'ਤੇ ਪੁੱਜ ਰਹੀ ਹੈ।
ਪੁਲਿਸ ਨੇ ਨੈਲਸਨ ਵਾਸੀਆਂ ਨੂੰ ਕੋਨਿਨੀ ਸਟਰੀਟ, ਕੱਰ ਸਟਰੀਟ, ਗਲੁਸੇਸਟਰ ਸਟਰੀਟ ਤੇ ਇਨ੍ਹਾਂ ਦੇ ਨਾਲ ਲੱਗਦੇ ਇਲਾਕਿਆਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਹੈ।