ਆਕਲੈਂਡ (ਹਰਪ੍ਰੀਤ ਸਿੰਘ) - ਵਾਕਾਟਾਨੇ ਦੇ ਪਤੀ-ਪਤਨੀ, ਜਿਨ੍ਹਾਂ ਨੂੰ ਅਕਸਰ ਹੀ ਲੋਟੋ ਪਾਉਣ ਦੀ ਆਦਤ ਸੀ, ਪਰ ਸ਼ਨੀਵਾਰ ਦੇ ਡਰਾਅ ਤੋਂ ਪਹਿਲਾਂ ਉਸਦਾ ਲੋਟੋ ਇਨਾਮ ਕਦੇ ਵੀ ਨਹੀਂ ਨਿਕਲਿਆ ਸੀ।
ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਸ਼ਨੀਵਾਰ ਉਹ ਆਪਣੇ ਲੈਪਟਾਪ 'ਤੇ ਬੈਠਾ ਲੋਟੋ ਦਾ ਵਰਚੁਅਲ ਡਰਾਅ ਦੇਖ ਰਿਹਾ ਸੀ, ਤਾਂ ਜਦੋਂ ਇੱਕ ਤੋਂ ਬਾਅਦ ਇੱਕ ਨੰਬਰ ਲੱਗਦੇ ਗਏ ਤਾਂ ਉਸਨੂੰ ਲੱਗਿਆ ਕਿ ਜਿਵੇਂ ਉਸ ਨਾਲ ਮਜਾਕ ਹੋ ਰਿਹਾ ਹੈ ਤੇ ਉਸਨੇ ਮੁੜ ਤੋਂ ਲਾਗਇਨ ਕਰਕੇ ਇਸ ਜਿੱਤ ਦੀ ਪੁਸ਼ਟੀ ਕੀਤੀ। ਵਾਕਾਟਾਨੇ ਦੇ ਇਸ ਜੋੜੇ ਨੇ $5.5 ਮਿਲੀਅਨ ਦੀ ਇਨਾਮੀ ਰਾਸ਼ੀ ਜਿੱਤੀ ਹੈ, ਜੋ ਜਾਹਿਰ ਤੌਰ 'ਤੇ ਕ੍ਰਿਸਮਿਸ ਦੇ ਇਨ੍ਹਾਂ ਦਿਨਾਂ ਵਿੱਚ ਜੋੜੇ ਦੀਆਂ ਖੁਸ਼ੀਆਂ ਤਾਂ ਵਧਾਏਗਾ ਹੀ, ਪਰ ਨਾਲ ਹੀ ਇਨ੍ਹਾਂ ਦੀ ਜਿੰਦਗੀ ਵੀ ਬਦਲ ਦਏਗਾ।