ਆਕਲੈਂਡ (ਹਰਪ੍ਰੀਤ ਸਿੰਘ) - ਇੰਝ ਜਾਪਦਾ ਹੈ ਕਿ ਨਿਊਜੀਲੈਂਡ ਵਿੱਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਰਿਹਾ ਹੈ, ਜਿੱਥੇ ਪਹਿਲਾਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਡੇਅਰੀ ਸ਼ਾਪਸ ਜਾਂ ਫਿਰ ਛੋਟੇ ਕਾਰੋਬਾਰਾਂ 'ਤੇ ਵਾਪਰਦੀਆਂ ਸਨ, ਹੁਣ ਇਹ ਘਟਨਾਵਾਂ ਹੋਰਾਂ ਕਾਰੋਬਾਰਾਂ 'ਤੇ ਵੀ ਵਾਪਰਨ ਲੱਗ ਪਈਆਂ ਹਨ।
ਤਾਜਾ ਮਾਮਲਾ ਪਾਪਾਟੋਏਟੋਏ ਦੇ ਲੇਡੀਜ਼ ਕਾਰਨਰ ਬਿਊਟੀ ਪਾਰਲਰ ਦਾ ਹੈ, ਜਿਸਨੂੰ ਬੀਤੀ ਰਾਤ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਤੇ ਇਸ ਘਟਨਾ ਵਿੱਚ ਪਾਰਲਰ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਹੈ।
ਪਾਰਲਰ ਦੀ ਮਾਲਕਣ ਅਨੀਤਾ ਭੋਲਾ ਹੈਰਾਨ ਹਨ ਕਿ ਉਹ ਕਈ ਸਾਲਾਂ ਤੋਂ ਪਾਰਲਰ ਚਲਾ ਰਹੇ ਹਨ, ਪਰ ਅਜਿਹੇ ਮਾੜੇ ਹਾਲਾਤ ਉਹ ਪਹਿਲੀ ਵਾਰ ਦੇਖ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਬਹੁਤ ਹੈਰਾਨ ਹਨ ਤੇ ਇੰਝ ਜਾਪਦਾ ਹੈ ਕਿ ਹੁਣ ਨਿਊਜੀਲੈਂਡ ਕਿਸੇ ਲਈ ਵੀ ਸੁਰੱਖਿਅਤ ਨਹੀਂ ਰਿਹਾ ਹੈ।
ਘਟਨਾ ਨੂੰ ਬੀਤੀ ਰਾਤ 1.30 ਵਜੇ ਦੇ ਕਰੀਬ ਅੰਜਾਮ ਦਿੱਤਾ ਗਿਆ ਹੈ ਤੇ ਪਾਰਲਰ ਵਿੱਚ ਮੌਜੂਦ ਸਾਰੇ ਮਹਿੰਗੇ ਉਤਪਾਦ ਲੁੱਟ ਲਏ ਗਏ ਹਨ।