ਆਕਲੈਂਡ (ਹਰਪ੍ਰੀਤ ਸਿੰਘ) - ਚੀਨੀ ਮੂਲ ਦੀ ਸਰਕਸ ਨਾਲ ਨਿਊਜੀਲੈਂਡ ਸ਼ੋਅ ਕਰਨ ਆਏ ਬੱਚਿਆਂ ਦੇ ਸੋਸ਼ਣ ਮਾਮਲੇ ਵਿੱਚ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਤੁਰੰਤ ਪ੍ਰਤੀਕਿਰਿਆ ਦਿਖਾਉਂਦਿਆਂ ਵੀਜਾ ਨਿਯਮਾਂ ਵਿੱਚ ਤਬਦੀਲੀ ਕਰਨ ਸਬੰਧੀ ਸੁਝਾਅ ਮੰਗੇ ਹਨ।
ਦਰਅਸਲ ਇਨ੍ਹਾਂ ਬੱਚਿਆਂ ਵਿੱਚ 11 ਤੋਂ 17 ਸਾਲ ਉਮਰ ਤੱਕ ਦੇ ਐਕਰੋਬੇਟ ਸਨ, ਜੋ ਸਰਕਸ ਨਾਲ ਐਨਰਟੇਨਮੈਂਟ ਵੀਜਾ 'ਤੇ ਆਏ ਸਨ, ਇਨ੍ਹਾਂ ਬੱਚਿਆਂ ਨੂੰ ਘਟੀਆ ਰਿਹਾਇਸ਼ ਤੇ ਚੰਗੀ ਤਨਖਾਹ ਨਾ ਦੇਣ ਦੇ ਦੋਸ਼ ਸਨ।
ਮੌਜੂਦਾ ਨਿਯਮਾਂ ਤਹਿਤ ਇਸ ਸ਼੍ਰੇਣੀ ਤਹਿਤ ਆਏ ਬੱਚਿਆਂ ਲਈ ਮਾਪਿਆਂ ਦਾ ਜਾਂ ਕਿਸੇ ਸਰਪ੍ਰਸਤ ਦਾ ਨਾਲ ਹੋਣਾ ਜਰੂਰੀ ਨਹੀਂ ਹੈ, ਪਰ ਇਮੀਗ੍ਰੇਸ਼ਨ ਮਨਿਸਟਰ ਇਸ ਵਿੱਚ ਬਦਲਾਅ ਚਾਹੁੰਦੇ ਹਨ ਤਾਂ ਜੋ ਭਵਿੱਖ ਅਜਿਹੀਆਂ ਘਟਨਾਵਾਂ ਨਾ ਵਾਪਰਨ।