ਆਕਲੈਂਡ (ਹਰਪ੍ਰੀਤ ਸਿੰਘ) ਪਾਸਪੋਰਟ ਇੰਡੈਕਸ ਵਲੋਂ ਤਾਜਾ ਪਾਸਪੋਰਟ ਦੀ ਸੂਚੀ ਵਿੱਚ ਸਭ ਤੋਂ ਤਾਕਤਵਰ ਪਾਸਪੋਰਟ ਯੂ ਏ ਈ ਦੇ ਪਾਸਪੋਰਟ ਨੂੰ ਐਲਾਨਿਆ ਗਿਆ ਹੈ, ਜਿੱਥੋਂ ਦੇ ਰਿਹਾਇਸ਼ੀ 180 ਦੇਸ਼ਾਂ ਨੂੰ ਬਿਨ੍ਹਾਂ ਵੀਜਾ ਘੁੰਮਣ ਜਾ ਸਕਦੇ ਹਨ, ਪਰ ਇੱਥੇ ਦੱਸਦੀਏ ਕਿ ਨਿਊਜੀਲੈਂਡ ਦਾ ਪਾਸਪੋਰਟ ਵੀ ਦੁਨੀਆਂ ਦੇ ਤੀਜੇ ਨੰਬਰ ਦਾ ਤਾਕਤਵਰ ਪਾਸਪੋਰਟ ਬਣ ਗਿਆ ਹੈ, ਨਿਊਜੀਲੈਂਡ ਵਾਸੀ 172 ਦੇਸ਼ਾਂ ਨੂੰ ਬਿਨ੍ਹਾਂ ਵੀਜਾ ਜਾ ਸਕਦੇ ਹਨ। ਨਿਊਜੀਲੈਂਡ ਦੇ ਨਾਲ ਅਮਰੀਕਾ, ਡੇਨਮਾਰਕ, ਬੇਲਜੀਅਮ, ਪੁਰਤਗਾਲ, ਨਾਰਵੇਅ, ਪੋਲੈਂਡ, ਆਇਰਲੈਂਡ ਦੇ ਪਾਸਪੋਰਟ ਵੀ ਤੀਜੇ ਨੰਬਰ 'ਤੇ ਹਨ।
ਕੈਨੇਡਾ ਦਾ ਪਾਸਪੋਰਟ ਇਸ ਸੂਚੀ ਵਿੱਚ 5ਵੇਂ ਨੰਬਰ 'ਤੇ ਹੈ ਅਤੇ ਗੁਆਂਢੀ ਮੁਲਕ ਆਸਟ੍ਰੇਲੀਆ ਤੇ ਇੰਗਲੈਂਡ ਦਾ ਪਾਸਪੋਰਟ 4ਵੇਂ ਨੰਬਰ 'ਤੇ ਹੈ। ਭਾਰਤ ਦਾ ਪਾਸਪੋਰਟ ਸੂਚੀ ਵਿੱਚ ਕਾਫੀ ਪਿੱਛੇ ਹੈ।