ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀਆਂ ਨੂੰ ਉਸ ਵੇਲੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਜਦੋਂ ਆਕਲੈਂਡ ਦੇ ਦੱਖਣ ਵਿੱਚ ਸਟੇਟ ਹਾਈਵੇਅ 1 ਦੀ ਸੜਕ ਦਾ ਨਵਾਂ ਬਣਿਆ ਹਿੱਸਾ ਲੱਥ ਕੇ ਉੱਥੋਂ ਗੁਜਰ ਰਹੇ ਕਾਰ ਚਾਲਕਾਂ ਦੀਆਂ ਗੱਡੀਆਂ ਦੇ ਟਾਇਰਾਂ ਨਾਲ ਚਿਪਕਣਾ ਸ਼ੁਰੂ ਹੋ ਗਿਆ।
ਡਰਾਈਵਰਾਂ ਨੂੰ ਇਸ ਕਾਰਨ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੱੁਕ ਦੀ ਮੋਟੀ ਪਰਤ ਟਾਇਰਾਂ 'ਤੇ ਚਿਪਕ ਜਾਣ ਕਾਰਨ, ਜਿੱਥੇ ਗੱਡੀ ਚਲਾਉਣ ਵਿੱਚ ਦਿੱਕਤ ਹੋਈ, ਉੱਥੇ ਹੀ ਇਸ ਲੱੁਕ ਨੂੰ ਟਾਇਰਾਂ ਤੋਂ ਉਤਾਰਣ ਲੱਗਿਆਂ ਵੀ ਭਾਰੀ ਮੁਸ਼ੱਕਤ ਕਰਨੀ ਪਈ।
ਆਕਲੈਂਡ ਟ੍ਰਾਂਸਪੋਰਟ ਦੇ ਆਪਰੇਸ਼ਨਜ਼ ਮੈਨੇਜਰ ਜੈਕੀ ਹੋਰੀ ਨੇ ਇਸ ਲਈ ਮੁਆਫੀ ਮੰਗੀ ਹੈ ਤੇ ਕੱਲ ਤੱਕ ਸੜਕ ਦੇ ਇਸ ਹਿੱਸੇ ਨੂੰ ਦਰੁੱਸਤ ਕਰਨ ਦੀ ਗੱਲ ਵੀ ਕਹੀ ਹੈ।