ਆਕਲੈਂਡ (ਹਰਪ੍ਰੀਤ ਸਿੰਘ) ਤਾਜਾ ਜਾਰੀ ਹੋਏ ਦ ਟੈਕਸਪੇਅਰ'ਜ਼ ਯੂਨੀਅਨ - ਕੁਰੀਆ ਦੇ ਚੋਣ ਸਰਵੇਖਣ ਨਤੀਜੇ ਵੀ ਨੈਸ਼ਨਲ ਪਾਰਟੀ ਦੇ ਹੱਕ ਵਿੱਚ ਸਾਹਮਣੇ ਆਏ ਹਨ। ਚੋਣ ਸਰਵੇਖਣ ਵਿੱਚ ਨੈਸ਼ਨਲ ਨੂੰ 39% ਸੀਟਾਂ (1% ਦਾ ਵਾਧਾ), ਲੇਬਰ ਨੂੰ 33% (2% ਦੀ ਕਮੀ), ਐਕਟ ਪਾਰਟੀ ਨੂੰ 10% ਤੇ ਗਰੀਨ ਪਾਰਟੀ ਨੂੰ 8% ਸੀਟਾਂ ਮਿਲਦੀਆਂ ਦਿੱਖ ਰਹੀਆਂ ਹਨ, ਭਾਵ ਜੇ ਇਹ ਚੋਣ ਸਰਵੇਖਣ ਸਹੀ ਸਾਬਿਤ ਹੋਏ ਤਾਂ ਨੈਸ਼ਨਲ ਤੇ ਐਕਟ ਨੂੰ ਕ੍ਰਮਵਾਰ 51 ਤੇ 13 ਸੀਟਾਂ ਮਿਲਣਗੀਆਂ (ਕੁੱਲ 64 ਸੀਟਾਂ), ਜਦਕਿ ਲੇਬਰ ਪਾਰਟੀ ਨੂੰ 42 ਸੀਟਾਂ ਤੇ ਗਰੀਨ ਨੂੰ 10 ਸੀਟਾਂ ਮਿਲਣਗੀਆਂ (ਕੁੱਲ 52 ਸੀਟਾਂ)।