ਆਕਲੈਂਡ (ਹਰਪ੍ਰੀਤ ਸਿੰਘ) ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਨਿਊਜੀਲੈਂਡ ਸਰਕਾਰ ਨੇ ਪੈਟਰੋਲ ਦੇ ਟੈਕਸਾਂ ਵਿੱਚ ਜੋ ਛੋਟ 25 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੱਤੀ ਸੀ, ਉਸਨੂੰ 2 ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਹੁਣ ਇਹ ਛੋਟ ਫਰਵਰੀ ਤੱਕ ਮਿਲਦੀ ਰਹੇਗੀ, ਮਾਰਚ ਵਿੱਚ ਵੀ ਇਸ ਨੂੰ ਪੂਰਾ ਖਤਮ ਨਹੀਂ ਕੀਤਾ ਜਾਏਗਾ, ਬਲਕਿ ਘਟਾਕੇ 12.5 ਸੈਂਟ ਪ੍ਰਤੀ ਲੀਟਰ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਸਸਤੀ ਪਬਲਿਕ ਟ੍ਰਾਂਸਪੋਰਟੇਸ਼ਨ ਦਾ ਵਾਅਦਾ ਪੂਰਾ ਕਰਦਿਆਂ ਪਬਲਿਕ ਟ੍ਰਾਂਸਪੋਰਟੇਸ਼ਨ ਦੇ ਅੱਧੇ ਕੀਤੇ ਗਏ ਕਿਰਾਇਆਂ ਨੂੰ ਵੀ ਫਰਵਰੀ ਤੱਕ ਲਾਗੂ ਰੱਖਿਆ ਜਾਏਗਾ
ਇਸ ਗੱਲ ਦੀ ਜਾਣਕਾਰੀ ਟ੍ਰਾਂਸਪੋਰਟ ਮਨਿਸਟਰ ਮਾਈਕਲ ਵੁੱਡ ਵਲੋਂ ਜਾਰੀ ਕੀਤੀ ਗਈ ਹੈ।