ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਵਲੋਂ ਭਵਿੱਖ ਵਿੱਚ ਜੀਰੋ ਪ੍ਰਦੂਸ਼ਣ ਪੈਦਾ ਕਰਨ ਵਾਲੇ ਜਹਾਜਾਂ ਦੀ ਵਰਤੋਂ ਕਰਨ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ, ਇਸ ਲਈ ਏਅਰਲਾਈਨ ਨੇ 4 ਜਹਾਜ ਬਨਾਉਣ ਵਾਲੀਆਂ ਕੰਪਨੀਆਂ ਨੂੰ ਸ਼ਾਰਟਲਿਸਟ ਕੀਤਾ ਹੈ, ਜੋ 2026 ਤੋਂ ਡਿਮੋਨਸਟਰੇਸ਼ਨ ਉਡਾਣਾ ਭਰਨਗੇ। ਇਹ ਜਹਾਜ ਬੈਟਰੀ, ਗਰੀਨ ਹਾਈਡਰੋਜਨ ਤੇ ਹਾਈਬਰਿੱਡ ਸ਼੍ਰੇਣੀ ਦੇ ਹੋਣਗੇ।
ਇਹ ਕੰਪਨੀਆਂ, ਏਅਰ ਨਿਊਜੀਲੈਂਡ ਨਾਲ ਰੱਲ ਕੇ ਅਜਿਹੀ ਤਕਨੀਕ ਬਨਾਉਣਗੀਆਂ, ਜੋ ਨਿਊਜੀਲੈਂਡ ਦੇ ਆਕਾਸ਼ ਵਿੱਚ ਬਿਜਲੀ ਨਾਲ ਚੱਲਣ ਵਾਲੇ ਜਹਾਜਾਂ ਦੇ ਸੁਪਨੇ ਨੂੰ ਪੂਰਾ ਕਰਨਗੀਆਂ।
ਇਸ ਕਦਮ ਤਹਿਤ ਪਹਿਲਾਂ 3 ਯਾਤਰੀਆਂ ਵਾਲੇ ਜਹਾਜ ਤੇ ਫਿਰ 20 ਯਾਤਰੀਆਂ ਵਾਲੇ ਜਹਾਜਾਂ ਦੀ ਵਰਤੋਂ ਸ਼ੁਰੂ ਹੋਏਗੀ।