ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਆਸਟ੍ਰੇਲੀਆ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਨਿਊਜੀਲੈਂਡ ਤੋਂ 6 ਮਹੀਨਿਆਂ ਲਈ ਇਮੀਗ੍ਰੇਸ਼ਨ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਆਰਜੀ ਤੌਰ 'ਤੇ ਰੋਕ ਦਿੱਤਾ ਜਾਏਗਾ, ਅਜਿਹਾ ਇਸ ਲਈ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਵਿੱਚ ਅਹਿਮ ਬਦਲਾਅ ਕੀਤੇ ਜਾ ਸਕਣ, ਫਾਈਲਾਂ ਦੇ ਬੇਕਲਾਗ ਨੂੰ ਘਟਾਇਆ ਜਾ ਸਕੇ ਤੇ ਨਿਊਜੀਲੈਂਡ ਵਾਸੀਆਂ ਦਾ ਆਸਟ੍ਰੇਲੀਆ ਪੱਕੇ ਹੋਣਾ ਸੁਖਾਲਾ ਬਣਾਇਆ ਜਾ ਸਕੇ।
ਹੁਣ ਆਸਟ੍ਰੇਲੀਆਈ ਸਰਕਾਰ ਨੇ 189 ਨਿਊਜੀਲੈਂਡ ਸਟਰੀਮ ਵੀਜਾ ਵਿੱਚ ਬਦਲਾਅ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਨਿਊਜੀਲੈਂਡ ਵਾਸੀ ਜਿਨ੍ਹਾਂ ਨੂੰ ਦਸੰਬਰ 2021 ਤੋਂ ਬਾਅਦ 189 ਨਿਊਜੀਲੈਂਡ ਸਟਰੀਮ ਵੀਜਾ ਮਿਲਿਆ ਹੈ ਤੇ ਇਸ ਵੇਲੇ ਪੀ ਆਰ ਹਾਸਿਲ ਕਰਨ ਦੀ ਕਤਾਰ ਵਿੱਚ ਹਨ, ਉਨ੍ਹਾਂ ਨੂੰ 12 ਮਹੀਨੇ ਉਡੀਕ ਨਹੀਂ ਕਰਨੀ ਪਏਗੀ ਤੇ ਉਨ੍ਹਾਂ ਨੂੰ 1 ਜਨਵਰੀ 2022 ਤੋਂ ਆਸਟ੍ਰੇਲੀਆ ਦੇ ਪੱਕੇ ਰਿਹਾਇਸ਼ੀ ਐਲਾਨ ਦਿੱਤਾ ਜਾਏਗਾ। ਇਹ ਫੈਸਲਾ ਉਨ੍ਹਾਂ ਲਈ ਵੀ ਲਾਗੂ ਰਹੇਗਾ ਜਿਨ੍ਹਾਂ ਨੂੰ ਇਹ ਵੀਜਾ ਜੁਲਾਈ 2023 ਤੱਕ ਜਾਰੀ ਕੀਤਾ ਜਾਏਗਾ।