ਆਕਲੈਂਡ - ਕਾਬੁਲ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰ ਰਾਇ ਜੀ ਵਿਖੇ ਹੋਏ ਅੱਤਵਾਦੀ ਹਮਲੇ ਵਿੱ 25 ਜਣੇ ਮਾਰੇ ਗਏ ਸਨ ਤੇ ਉਸਤੋਂ ਬਾਅਦ ਅਗਲੇ ਦਿਨ ਮ੍ਰਿਤਕਾਂ ਦੇ ਸੰਸਕਾਰ ਮੌਕੇ ਹੋਏ ਬੰਬ ਧਮਾਕੇ ਨੇ ਦੁਨੀਆਂ ਭਰ ਦੇ ਸਾਹਮਣੇ ਅੱਤਵਾਦੀਆਂ ਦੀ ਅਣਮਨੁੱਖੀ ਤੇ ਘਿਨੌਣੀ ਸੋਚ ਸਾਹਮਣੇ ਲੈ ਆਉਂਦੀ ਸੀ, ਪਰ ਕੋਵਿਡ 19 ਦੇ ਪ੍ਰਭਾਵ ਹੇਠ ਵਿਅਸਤ ਹੋਏ ਦੇਸ਼ਾਂ ਵਲੋਂ ਇਸ ਘਿਨੌਣੇ ਕਾਰੇ ਪ੍ਰਤੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿਖਾਈ ਗਈ ਸੀ।
ਨਿਊਜੀਲੈਂਡ ਦੀ ਸੰਸਥਾ ਏਕਤਾ ਐਨ ਜੈਡ ਇਸ ਦੀ ਨਿਖੇਧੀ ਕਰਦਾ ਹੈ ਅਤੇ ਇਸ ਲਈ ਸੰਸਥਾ ਦੀ ਬੁਲਾਰਣ ਸੁਨੀਤਾ ਮੂਸਾ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਨਿਰਦੋਸ਼ ਸਿੱਖਾਂ 'ਤੇ ਹੋਏ ਇਸ ਹਮਲੇ ਦੀ ਨਿਖੇਧੀ ਕਰਨ ਦੀ ਗੱਲ ਆਖੀ ਹੈ ਤਾਂ ਜੋ ਦੁਨੀਆਂ ਭਰ ਦੇ ਹੋਰਨਾਂ ਦੇਸ਼ਾਂ ਨੂੰ ਵੀ ਸ਼ਰਮ ਆਏ ਤੇ ਉਹ ਇਸ ਹਮਲੇ ਦੀ ਨਿੰਦਾ ਕਰਨ ਅਤੇ ਅੱਤਵਾਦੀਆਂ ਨੂੰ ਦੱਸਿਆ ਜਾਏ ਕਿ ਜੋ ਉਨ੍ਹਾਂ ਕੀਤਾ ਉਹ ਸਰਾਸਰ ਗਲਤ ਹੈ।