ਆਕਲੈਂਡ (ਹਰਪ੍ਰੀਤ ਸਿੰਘ) ਕ੍ਰਿਸਮਿਸ ਮੌਕੇ ਆਕਲੈਂਡ ਏਅਰਪੋਰਟ ਲਈ ਸਾਲ ਦੇ ਸਭ ਤੋਂ ਵਿਅਸਤ ਦਿਨਾਂ ਵਿੱਚੋਂ ਇੱਕ, ਅੱਜ ਏਅਰਪੋਰਟ ਨੇ ਪਹਿਲਾਂ ਹੀ ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਏਅਰਪੋਰਟ 'ਤੇ ਪੁੱਜਣ ਲਈ ਕਿਹਾ ਸੀ ਤਾਂ ਜੋ ਭੀੜ ਵੱਧ ਹੋਣ ਕਾਰਨ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਏ, ਪਰ ਧੁੰਦ ਪੈਣ ਕਾਰਨ ਇਹ ਸੱਮਸਿਆ ਹੋਰ ਵੀ ਜਿਆਦਾ ਵੱਧ ਗਈ ਤੇ ਕਈ ਉਡਾਣਾ ਨੂੰ ਰੱਦ ਕਰਨਾ ਪਿਆ। ਜਿਸ ਕਾਰਨ ਯਾਤਰੀਆਂ ਦੇ ਚਿਹਰਿਆਂ 'ਤੇ ਪ੍ਰੇਸ਼ਾਨੀ ਸਾਪ ਦੇਖਣ ਨੂੰ ਮਿਲੀ ਤੇ ਇਸ ਕਾਰਨ ਯਾਤਰੀਆਂ ਦੀ ਕਾਫੀ ਜਿਆਦਾ ਭੀੜ ਵੀ ਏਅਰਪੋਰਟ 'ਤੇ ਇੱਕਠੀ ਹੋ ਗਈ।
ਧੁੰਦ ਕਾਰਨ ਸਿਰਫ ਆਕਲੈਂਡ ਏਅਰਪੋਰਟ ਹੀ ਨਹੀਂ ਬਲਕਿ ਕ੍ਰਾਈਸਚਰਚ ਏਅਰਪੋਰਟ ਤੇ ਟੌਰੰਗਾ ਏਅਰਪੋਰਟ 'ਤੇ ਵੀ ਉਡਾਣਾ ਨੂੰ ਰੱਦ ਕਰਨਾ ਪਿਆ।
ਯਾਤਰੀਆਂ ਨੂੰ ਹੌਂਸਲਾ ਰੱਖਣ ਦੀ ਬੇਨਤੀ ਕੀਤੀ ਗਈ ਹੈ ਤੇ ਤਾਜਾ ਅਪਡੇਟ ਲਈ ਇਸ ਲੰਿਕ 'ਤੇ ਜਾਣਕਾਰੀ ਹਾਸਿਲ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਹੈ।