ਆਕਲੈਂਡ (ਹਰਪ੍ਰੀਤ ਸਿੰਘ) ਕੋਰੋਨਾ ਬਿਮਾਰੀ ਜਿਨ੍ਹਾਂ ਬੱਚਿਆਂ ਲਈ ਵਧੇਰੇ ਘਾਤਕ ਸਾਬਿਤ ਹੋ ਸਕਦੀ ਹੈ, ਉਨ੍ਹਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਿਊਜੀਲੈਂਡ ਸਰਕਾਰ ਵਲੋਂ ਫਰਵਰੀ 2023 ਤੋਂ ਕੋਵਿਡ ਵੈਕਸੀਨ ਮੁੱਹਈਆ ਕਰਵਾਏ ਜਾਣ ਦੀ ਗੱਲ ਆਖੀ ਗਈ ਹੈ। ਇਹ ਫੈਸਲਾ ਮੈਡਸੈਫ ਵਲੋਂ ਕੋਵਿਡ ਵੈਕਸੀਨ ਨੂੰ ਮਾਨਤਾ ਮਿਲਣ ਤੋਂ ਬਾਅਦ ਲਿਆ ਗਿਆ ਹੈ।
11 ਸਾਲ ਦੇ ਬੱਚਿਆਂ ਨੂੰ ਜਿੱਥੇ 30 ਮਾਈਕ੍ਰੋਗਰਾਮ ਪ੍ਰਤੀ 0.3 ਐਮਐਲ ਡਾਇਲੂਟ ਕਰਕੇ ਦਿੱਤਾ ਜਾਂਦਾ ਹੈ, ਉੱਥੇ ਹੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਡੋਜ਼ 3 ਮਾਈਕ੍ਰੋਗਰਾਮ ਪ੍ਰਤੀ 0.2 ਐਮ ਐਲ ਦੇ ਹਿਸਾਬ ਨਾਲ ਦਿੱਤੀ ਜਾਏਗੀ। ਜਨਵਰੀ ਵਿੱਚ ਸਰਕਾਰ ਵਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਜਾਏਗੀ ਕਿ ਇਹ ਦਵਾਈ ਕਿਸ ਤਾਰੀਖ ਤੋਂ ਮੁੱਹਈਆ ਹੋਏਗੀ।