ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਫੈਸਟੀਵ ਸੀਜ਼ਨ ਵਿੱਚ ਨਿਊਜੀਲੈਂਡ ਵਾਸੀ ਵੱਡੇ ਪੱਧਰ 'ਤੇ ਆਨਲਾਈਨ ਸ਼ਾਪਿੰਗ ਕਰਦੇ ਹਨ ਤੇ ਇਨ੍ਹਾਂ ਦਿਨਾਂ ਵਿੱਚ ਹੀ ਸਕੈਮਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਨਾਉਂਦੇ ਹਨ।
ਇਸੇ ਲਈ ਨਿਊਜੀਲੈਂਡ ਸਾਈਬਰ ਸਕਿਓਰਟੀ ਵਿਭਾਗ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਆਨਲਾਈਨ ਸ਼ਾਪਿੰਗ ਮੌਕੇ ਸਾਵਧਾਨ ਰਹਿਣ ਦੀ ਗੱਲ ਆਖੀ ਗਈ ਹੈ।
- ਕਿਸੇ ਵੀ ਅਜਿਹੇ ਲੰਿਕ ਜਾਂ ਮੈਸੇਜ 'ਤੇ ਕਲਿੱਕ ਨਾ ਕੀਤਾ ਜਾਏ ਜੋ ਤੁਹਾਨੂੰ ਬਹੁਤ ਆਕਰਸ਼ਿਤ ਆਫਰਾਂ ਦੀ ਪੇਸ਼ਕਸ਼ ਕਰੇ।
- ਕਿਸੇ ਵੀ ਵੈਬਸਾਈਟ 'ਤੇ ਸ਼ਾਪਿੰਗ ਤੋਂ ਪਹਿਲਾਂ ਸਰਚ ਬਾਰ ਵਿੱਚ ਗੂਗਲ ਸਕਿਓਰਟੀ ਦਾ ਲੌਕ ਜਰੂਰ ਦੇਖਿਆ ਜਾਏ।
- ਵੈਬਸਾਈਟ ਐਚ ਟੀ ਟੀ ਪੀ ਐਸ ਲੰਿਕ ਨਾ ਖੁੱਲਦੀ ਹੋਏ ਅਤੇ ਜਿਸ ਵੈਬਸਾਈਟ ਬਾਰੇ ਤੁਹਾਨੂੰ ਭਰੋਸਾ ਨਹੀਂ ਉਸ 'ਤੇ ਆਪਣੀ ਨਿੱਜੀ ਜਾਣਕਾਰੀ ਨਾ ਪਾਈ ਜਾਏ।
- ਕਿਸੇ ਵੀ ਕਿਊ ਆਰ ਕੋਡ ਨੂੰ ਬਿਨ੍ਹਾਂ ਜਾਣੇ ਸਕੈਨ ਨਾ ਕੀਤਾ ਜਾਏ।