ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਵਿੱਚ ਅਚਾਨਕ ਆਏ ਟੋਰਨੇਡੋ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡਣ ਦੀ ਖਬਰ ਹੈ। ਇ ਟੋਰਨੇਡੋ ਨੂੰ ਕਈ ਲੋਕਾਂ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ, ਜਿਸ ਦੀਆਂ ਵੀਡੀਓ ਨੈੱਟ 'ਤੇ ਪਾਈਆਂ ਗਈਆਂ ਹਨ। ਇਹ ਟੋਰਨੇਡੋ ਅਲੈਗਜੈਂਡਰਾ ਤੋਂ 5 ਕਿਲੋਮੀਟਰ ਦੂਰ ਸਪਰਿੰਗਵੇਲ, ਵਿੱਚ ਆਇਆ ਦੱਸਿਆ ਜਾ ਰਿਹਾ ਹੈ।
ਫਾਇਰ ਐਂਡ ਐਮਰਜੈਂਸੀ ਵਿਭਾਗ ਵਲੋਂ ਵੀ ਸ਼ਾਮ ਮੌਕੇ ਇਸ ਟੋਰਨੇਡੋ ਕਾਰਨ ਘਰਾਂ ਦੇ ਨੁਕਸਾਨੇ ਜਾਣ ਦੀ ਖਬਰ ਹੈ, ਮੌਕੇ 'ਤੇ ਫਾਇਰ ਵਿਭਾਗ ਦੇ ਚਾਰ ਟਰੱਕ ਪੁੱਜੇ ਦੱਸੇ ਜਾ ਰਹੇ ਹਨ।