ਆਕਲੈਂਡ (ਹਰਪ੍ਰੀਤ ਸਿੰਘ) - ਮੈੱਟਸਰਵਿਸ ਨੇ ਨਾਰਥ ਆਈਲੈਂਡ ਲਈ ਗੰਭੀਰ ਦਰਜੇ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਕਾਰਨ ਰਿਹਾਇਸ਼ੀਆਂ ਨੂੰ ਹੜ੍ਹਾਂ ਦੇ ਹਾਲਾਤ, ਢਿੱਗਾਂ ਡਿੱਗਣ ਦੀਆਂ ਘਟਨਾਵਾਂ, ਡਰਾਈਵਿੰਗ ਦੇ ਗੰਭੀਰ ਹਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਮੌਸਮ ਵਿੱਚ ਜਿੱਥੇ ਵੀ ਹੋ, ਉੱਥੇ ਸ਼ੈਲ਼ਟਰ ਲੈ ਲਓ। ਇਹ ਤਾਜਾ ਅਪਡੇਟ ਅੱਜ ਮੰਗਲਵਾਰ ਬਾਅਦ ਦੁਪਹਿਰ ਜਾਰੀ ਕੀਤੀ ਗਈ ਹੈ।
ਜੇ ਤੁਸੀਂ ਕਿਤੇ ਗੰਭੀਰ ਹਲਾਤ ਵਿੱਚ ਫੱਸ ਵੀ ਗਏ ਹੋ ਤਾਂ:
- ਸੁਰੱਖਿਅਤ ਥਾਂ 'ਤੇ ਸ਼ੈਲਟਰ ਲਓ, ਘਰ ਦੀਆਂ ਖਿੜਕੀਆਂ ਤੋਂ ਦੂਰ ਰਹੋ
- ਦਰੱਖਤਾਂ ਹੇਠ ਬਿਲਕੁਲ ਵੀ ਨਾ ਰੁਕੋ
- ਕਾਰਾਂ ਆਦਿ ਵੀ ਦਰੱਖਤਾਂ ਤੋਂ ਦੂਰ ਖੱੜੀਆਂ ਕਰੋ
- ਘਰਾਂ ਦੇ ਖੁੱਲੇ ਵਿੱਚ ਪਏ ਅਜਿਹੇ ਉਪਕਰਨ ਬੰਨ ਕੇ ਰੱਖੋ ਜੋ ਤੂਫਾਨੀ ਹਵਾ ਵਿੱਚ ਨੁਕਸਾਨਦਾਇਕ ਸਾਬਿਤ ਹੋ ਸਕਦੇ ਹਨ।
- ਡਰੇਨ ਤੇ ਗਟਰ ਸਾਫ ਰੱਖੋ
- ਪਾਵਰਲਾਈਨਾਂ ਤੋਂ ਬੱਚਕੇ।
- ਬਰਸਾਤੀ ਨਦੀ-ਨਾਲਿਆਂ ਤੋਂ ਦੂਰੀ ਬਣਾਕੇ, ਕਿਸੇ ਵੇਲੇ ਵੀ ਉਨ੍ਹਾਂ ਵਿੱਚ ਹਾਲਾਤ ਹੜ੍ਹ ਵਰਗੇ ਬਣ ਸਕਦੇ ਹਨ।