ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੈਸੀ ਵਿੱਚ ਇੱਕ 24 ਸਾਲਾ ਮੁਟਿਆਰ ਦਾ ਕਤਲ ਹੋਣ ਦੀ ਖਬਰ ਹੈ, ਜਾਣਕਾਰੀ ਮੁਤਾਬਕ ਮ੍ਰਿਤਕ ਮੁਟਿਆਰ ਆਕਲੈਂਡ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਕੁਝ ਹੀ ਦਿਨਾਂ ਵਿੱਚ ਉਸਨੇ ਅੰਤਰ-ਰਸ਼ਟਰੀ ਯਾਤਰਾ ਲਈ ਘੁੰਮਣ ਜਾਣਾ ਸੀ, ਜਿਸ ਲਈ ਉਸਨੇ ਆਪਣੇ ਬੈਗ ਤੱਕ ਪੈਕ ਕਰ ਲਏ ਹੋਏ ਸਨ।
ਇੱਕ ਪ੍ਰੱਤਖ ਦਰਸ਼ੀ ਮਹਿਲਾ ਜੋ ਵਾਰਦਾਤ ਮੌਕੇ ਘਟਨਾ ਵਾਲੀ ਥਾਂ ਤੋਂ ਗੁਜਰ ਰਹੀ ਸੀ, ਉਸਨੇ ਦੱਸਿਆ ਕਿ ਇੱਕ ਵਿਅਕਤੀ ਮਹਿਲਾ ਨੂੰ ਵਾਰ-ਵਾਰ ਛੁਰੇ ਮਾਰ ਰਿਹਾ ਸੀ ਤੇ ਮਹਿਲਾ ਲਗਾਤਾਰ ਚਿੱਲਾ ਰਹੀ ਸੀ। ਆਲੇ-ਦੁਆਲੇ ਦੇ ਲੋਕ ਮਹਿਲਾ ਦੀ ਮੱਦਦ ਲਈ ਪੁੱਜੇ, ਪਰ ਤੱਦ ਤੱਕ ਕਾਫੀ ਦੇਰ ਹੋ ਚੁੱਕੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 30 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।