ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਸਿਟੀ ਸੈਂਟਰ ਵਿਖੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨੂੰ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮੌਕੇ 'ਤੇ ਮੌਜੂਦ ਭੀੜ ਵਿੱਚ ਕੁਝ ਨੌਜਵਾਨ ਮੁੰਡੇ-ਕੁੜੀਆਂ ਪੁਲਿਸ 'ਤੇ ਗੁੱਸੇ ਵਿੱਚ ਚਿੱਲਾਏ ਤੇ ਪੁਲਿਸ ਨੂੰ ਗਾਲਾਂ ਕੱਢੀਆਂ।
ਸੀਨੀਅਰ ਸਾਰਜੇਂਟ ਖੁਸ਼ ਕੁਲਾਰ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਦਾ ਕੁਈਨ ਸਟਰੀਟ ਤੱਕ ਪਿੱਛਾ ਕੀਤਾ।
ਪੁਲਿਸ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਆਲੇ-ਦੁਆਲੇ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ, ਜਿਸ ਕਾਰਨ ਉਸਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਕੀਤਾ ਗਿਆ ਨੌਜਵਾਨ ਅਤੇ ਇਹ ਸਾਰੇ ਨੌਜਵਾਨ ਨਾਬਾਲਿਗ ਦੱਸੇ ਜਾ ਰਹੇ ਹਨ।
ਪੁਲਿਸ ਵਲੋਂ ਨੌਜਵਾਨਾਂ ਦੇ ਇਸ ਵਰਤਾਰੇ ਦੀ ਕਰੜੀ ਨਿੰਦਾ ਕੀਤੀ ਜਾ ਰਹੀ ਹੈ।