ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਵੱਖੋ-ਵੱਖ ਭਾਈਚਾਰਿਆਂ ਦੇ ਕਾਉਂਸਲ ਵਲੋਂ ਮਨਾਏ ਜਾਣ ਵਾਲੇ ਸਮਾਰੋਹਾਂ ਵਿੱਚ ਸ਼ੁਮਾਰ ਦੀਵਾਲੀ ਦੇ ਤਿਓਹਾਰ ਨੂੰ ਹਰ ਸਾਲ ਵਾਂਗ ਮਨਾਏ ਜਾਣ ਦੀ ਗੱਲ ਆਖੀ ਹੈ, ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਬਜਟ ਵਿੱਚ ਕੋਸਟ ਕਟਿੰਗ ਦੇ ਮਾਮਲੇ 'ਤੇ ਦੀਵਾਲੀ ਵਰਗੇ ਤਿਓਹਾਰਾ ਦੇ ਖਰਚੇ 'ਤੇ ਕਿਸੇ ਵੀ ਤਰ੍ਹਾਂ ਦੀ ਤੰਗਦਿਲੀ ਵਰਤੀ ਜਾਏਗੀ। ਹਾਲਾਂਕਿ ਉਨ੍ਹਾਂ ਇਸ ਮੌਕੇ ਇਹ ਜਰੂਰ ਕਿਹਾ ਕਿ ਜਿੱਥੇ ਜਰੂਰਤ ਹੈ, ਉੱਥੇ ਗਰਾਂਟਾਂ ਆਦਿ ਵਿੱਚ ਕਟੌਤੀ ਲਾਜਮੀ ਕੀਤੀ ਜਾਏਗੀ।
ਦੀਵਾਲੀ ਤਿਓਹਾਰ ਦੇ ਸਮਾਗਮਾਂ ਲਈ ਮੇਅਰ ਵੇਨ ਬਰਾਊਨ ਵਲੋਂ ਆਈ ਇਹ ਖਬਰ ਸੱਚਮੁੱਚ ਹੀ ਭਾਰਤੀ ਭਾਈਚਾਰੇ ਦੀ ਨਿਊਜੀਲੈਂਡ ਵਿੱਚ ਮਹੱਤਤਾ ਨੂੰ ਦਰਸਾਉਂਦੀ ਹੈ।