ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੇ ਵਾਇਰੀਰਾਪਾ ਦੇ ਪੋਨਾਟਾਹੀ ਵਿੱਚ ਬੀਤੇ ਦਿਨੀਂ ਸਵੇਰੇ 8.35 ਵਜੇ ਵਾਪਰੇ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਨੌਜਵਾਨ ਵਿਸ਼ਾਲ ਆਨੰਦ ਦੀ ਮੌਤ ਹੋਣ ਦੀ ਖਬਰ ਹੈ।
ਇਸ ਹਾਦਸੇ ਵਿੱਚ ਇੱਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਵੀ ਹੋਇਆ ਦੱਸਿਆ ਜਾ ਰਿਹਾ ਹੈ।
ਵਿਸ਼ਾਲ ਨਿਊਜੀਲੈਂਡ ਵਿੱਚ ਵਿਦਿਆਰਥੀ ਵੀਜੇ 'ਤੇ ਆਇਆ ਸੀ ਅਤੇ ਹੁਣ ਬਤੌਰ ਆਈ ਟੀ ਕੰਸਲਟੈਂਟ ਵਜੋਂ ਕੰਮ ਕਰ ਰਿਹਾ ਸੀ।
ਵਿਸ਼ਾਲ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਤੇ ਸੁਭਾਅ ਦਾ ਬਹੁਤ ਹੀ ਵਧੀਆ ਸੀ। ਵਿਸ਼ਾਲ ਦੇ ਦੋਸਤਾਂ ਅਨੁਸਾਰ ਉਹ ਆਪਣੇ ਮਿੱਤਰਾਂ ਨਾਲ ਭਰਾਵਾਂ ਤੋਂ ਵੀ ਵੱਧ ਕੇ ਕਰਦਾ ਸੀ। ਵਿਸ਼ਾਲ ਦੀ ਮ੍ਰਿਤਕ ਦੇਹ ਭਾਰਤੀ ਉਸੇ ਪਰਿਵਾਰ ਕੋਲ ਭੇਜਣ ਲਈ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।