ਆਕਲੈਂਡ (ਹਰਪ੍ਰੀਤ ਸਿੰਘ) - ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਦੇ ਸਕੂਲਾਂ ਵਿੱਚ ਨਵੇਂ ਦਾਖਿਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਇਹ ਰੁਝਾਣ ਜਾਰੀ ਰਹੇਗਾ।
ਮਨਿਸਟਰੀ ਆਫ ਐਜੁਕੇਸ਼ਨ ਨੀ ਭਵਿੱਖਬਾਣੀ ਅਨੁਸਾਰ ਆਉਂਦੇ ਸਾਲਾਂ ਵਿੱਚ ਇਹ ਰੁਝਾਣ ਜਾਰੀ ਰਹੇਗਾ ਤੇ 2032 ਤੱਕ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 789,000 ਰਹਿ ਜਾਏਗੀ, ਜੋ ਕਿ ਮੌਜੂਦਾ ਸਾਲ ਦੇ ਮੁਕਾਬਲੇ 30,000 ਘੱਟ ਹੋਏਗੀ।
ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਨਤੀਜਾ ਪਹਿਲਾਂ ਐਲੀਮੈਂਟਰੀ ਅਤੇ ਫਿਰ 2025 ਤੋਂ ਬਾਅਦ ਸੈਕੰਡਰੀ ਸਕੂਲਾਂ ਨੂੰ ਭੁਗਤਣਾ ਪਏਗਾ।
ਮਨਿਸਟਰੀ, ਨਵੇਂ ਪੈਦਾ ਹੋਣ ਵਾਲੇ ਬੱਚਿਆਂ ਦੀ ਘੱਟ ਰਹੀ ਗਿਣਤੀ, ਪ੍ਰਵਾਸੀਆਂ ਦੀ ਨਿਊਜੀਲੈਂਡ ਆਉਣ ਦੀ ਘਟੀ ਰਫਤਾਰ ਨੂੰ, ਇਸ ਸਭ ਦਾ ਕਾਰਨ ਦੱਸ ਰਹੇ ਹਨ।