ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 16 ਸਾਲਾਂ ਤੋਂ ਫੀਜੀ ਦੇ ਪ੍ਰਧਾਨ ਮੰਤਰੀ ਰਹੇ ਫਰੈਂਕ ਬੈਨੀਮਾਰਾਮਾ ਮੌਜੂਦਾ ਚੋਣਾ ਵਿੱਚ ਹਾਰ ਗਏ ਹਨ ਤੇ ਖੁਫੀਆ ਰਿਪੋਰਟਾਂ ਮੁਤਾਬਕ ਬੈਨੀਮਾਰਾਮਾ ਫੀਜੀ ਵਿੱਚ ਗ੍ਰਹਿ ਯੁੱਧ ਛੇੜਣ ਦੀ ਤਾਕ ਵਿੱਚ ਹਨ ਤੇ ਇਸ ਕਾਰਨ ਘੱਟ ਗਿਣਤੀ ਭਾਈਚਾਰੇ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਫੀਜੀ ਦੀ ਲਗਭਗ 38% (ਲਗਭਗ 3.20 ਲੱਖ) ਆਬਾਦੀ ਭਾਰਤੀ ਮੂਲ ਦੇ ਲੋਕਾਂ ਦੀ ਹੈ, ਜੋ ਕਿ ਘੱਟ ਗਿਣਤੀ ਭਾਈਚਾਰਾ ਹੈ।
ਇਸ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਫੀਜੀ ਵਿੱਚ ਫੌਜ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਫੀਜੀ ਦੀ ਸੋਸ਼ਲ ਡੈਮੋਕ੍ਰੈਟਿਕ ਲਿਬਰਲ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਸੱਤਾ ਵਿੱਚ ਆਉਣ ਲਈ 2 ਹੋਰ ਪਾਰਟੀਆਂ ਨਾਲ ਗੱਠਜੋੜ ਕਰਨਗੇ ਅਤੇ ਪਾਰਟੀ ਪ੍ਰਧਾਨ ਰਬੂਕਾ ਫੀਜੀ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।