ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਫਲਾਈਟ ਦੀ ਉਡਾਣ, ਜੋ ਕਿ ਸਿੰਘਾਪੁਰ ਤੋਂ ਲੰਡਨ ਲਈ 480 ਯਾਤਰੀਆਂ ਨਾਲ 33,000 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਹੀ ਸੀ, ਨੂੰ ਅਚਾਨਕ ਐਮਰਜੈਂਸੀ ਦੇ ਕਾਰਨ ਅਜਰਬਾਈਜ਼ਾਨ ਵਿੱਚ ਉਤਾਰਣਾ ਪਿਆ।
ਉਡਾਣ, ਜਿਸ ਵਿੱਚ ਬਹੁਤੇ ਯਾਤਰੀ ਆਪਣੇ ਘਰਦਿਆਂ ਨੂੰ ਜਾਂ ਪਰਿਵਾਰਿਕ ਮੈਂਬਰਾਂ ਨੂੰ ਕ੍ਰਿਸਮਿਸ ਮੌਕੇ ਮਿਲਣ ਜਾ ਰਹੇ ਸਨ, ਹੁਣ ਅਗਲੇ ਕੁਝ ਦਿਨ ਅਜਰਬਾਈਜ਼ਾਨ ਦੇ ਬਾਕੂ ਸ਼ਹਿਰ ਦੇ ਹੋਟਲਾਂ ਵਿੱਚ ਹੀ ਸਮਾਂ ਬਿਤਾਉਣ ਨੂੰ ਮਜਬੂਰ ਹੋਣਗੇ।
ਦਰਅਸਲ ਜਹਾਜ ਦੇ ਪਾਇਲਟਾਂ ਨੇ ਇਹ ਫੈਸਲਾ ਉਸ ਵੇਲੇ ਲਿਆ, ਜਦੋਂ ਜਹਾਜ ਦੇ ਕਾਰਗੋ ਹਿੱਸੇ ਵਿੱਚ ਧੂੰਏ ਦਾ ਅਲਾਰਮ ਵੱਜਣਾ ਸ਼ੁਰੂ ਹੋ ਗਿਆ ਤੇ ਬਿਨ੍ਹਾਂ ਸਮਾਂ ਗੁਆਏ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਲਿਆ ਗਿਆ।