ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਖੇਡਣ ਗਈ ਨਿਊਜੀਲੈਂਡ ਦੀ ਟੀਮ ਇਸ ਵੇਲੇ ਪਹਿਲੇ ਟੈਸਟ ਮੈਚ ਵਿੱਚ ਇੱਕ ਮਜਬੂਤ ਸਥਿਤੀ ਵਿੱਚ ਹੈ, ਕਿਉਂਕਿ ਪਹਿਲਾਂ ਖੇਡਦਿਆਂ ਪਾਕਿਸਤਾਨ ਨੇ 438 ਸਕੋਰਾਂ ਦਾ ਵਿਸ਼ਾਲ ਆਂਕੜਾ ਹਾਸਿਲ ਕੀਤਾ ਸੀ ਤੇ ਕਿਤੇ ਨਾ ਕਿਤੇ ਨਿਊਜੀਲੈਂਡ ਦੀ ਟੀਮ ਦਬਾਅ ਹੇਠ ਸੀ।
ਪਰ ਨਿਊਜੀਲੈਂਡ ਦੇ ਸਟਾਰ ਬੱਲੇਬਾਜ ਟੋਮ ਲੈਥਮ ਦੇ ਸ਼ਾਨਦਾਰ ਸੈਂਕੜੇ ਨੇ ਨਾ ਸਿਰਫ ਨਿਊਜੀਲੈਂਡ ਨੂੰ ਇੱਕ ਵਧੀਆ ਸ਼ੁਰੂਆਤ ਦਿੱਤੀ, ਬਲਕਿ ਇਹ ਸੈਂਕੜਾ ਜੜ੍ਹਕੇ ਟੋਮ ਲੈਥਮ ਨਿਊਜੀਲੈਂਡ ਦੇ ਸਭ ਤੋਂ ਜਿਆਦਾ ਸੈਂਕੜੇ (13) ਮਾਰਨ ਵਾਲੇ ਓਪਨਰ ਖਿਡਾਰੀ ਵੀ ਬਣ ਗਏ ਹਨ।
ਇਨ੍ਹਾਂ ਹੀ ਨਹੀਂ 1990 ਤੋਂ ਬਾਅਦ ਪਹਿਲੀ ਵਾਰ ਕਿਸੇ ਖਿਡਾਰੀ ਨੇ ਪਾਕਿਸਤਾਨ ਦੀ ਧਰਤੀ 'ਤੇ ਸੈਂਕੜਾ ਬਣਾਇਆ ਹੈ।
ਇਸ ਵੇਲੇ ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ ਨਿਊਜੀਲੈਂਡ 2 ਸਕੋਰਾਂ ਦੇ ਵਾਧੇ ਨਾਲ 6 ਵਿਕਟਾਂ ਗੁਆ ਕੇ 440 ਸਕੋਰ ਬਣਾ ਚੁੱਕਾ ਹੈ। ਕਪਤਾਨ ਕੇਨ ਵਿਲੀਅਮਸਨ ਨੇ ਵੀ ਇਸ ਵਾਰੀ ਵਿੱਚ ਸ਼ਾਨਦਾਰ ਸੈਂਕੜਾ ਜੜਿਆ ਹੈ।