ਆਕਲੈਂਡ (ਹਰਪ੍ਰੀਤ ਸਿੰਘ) - ਲਿਓ ਜਿਏਮਿੰਗ ਲੀਅ ਜਿਸਦਾ ਪੂਰਾ ਪਰਿਵਾਰ ਇਸ ਵੇਲੇ ਨਿਊਜੀਲੈਂਡ ਵਿੱਚ ਹੈ, ਪਰ ਪਰਿਵਾਰ ਨੂੰ ਜਲਦ ਹੀ ਨਿਊਜੀਲੈਂਡ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਦੇ ਇਸ ਫੈਸਲੇ ਵਿਰੁੱਧ ਲਿਓ ਜਿਏਮਿੰਗ ਲੀਅ ਹਰ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਲਈ ਉਸਨੇ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਹੈ।
ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਤਿੱਬਤ ਵਿੱਚ ਵਾਪਿਸ ਉਸਨੂੰ ਭੇਜੇ ਜਾਣਾ ਉਸਦੇ ਪਰਿਵਾਰ ਨਾਲ ਸਰਾਸਰ ਅਨਿਆਂ ਹੋਏਗਾ ਤੇ ਕਮਿਊਨਿਸਟਾਂ ਖਿਲਾਫ ਬੋਲੇ ਬੋਲ, ਉਸਦੇ ਪਰਿਵਾਰ ਲਈ ਮੌਤ ਦਾ ਕਾਰਨ ਬਨਣਗੇ।
ਇਸੇ ਲਈ ਅੱਜ ਉਹ ਗੁਰੂਘਰ ਪੁੱਜਾ, ਜਿੱਥੇ ਉਸਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਸ ਵਲੋਂ ਸ਼ੁਰੂ ਕੀਤੀ ਪਟੀਸ਼ਨ 'ਤੇ ਹਸਤਾਖਰ ਕਰਕੇ ਉਸਦੀ ਮੱਦਦ ਕੀਤੀ ਜਾਏ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਨਿਊਜੀਲੈਂਡ ਵਿੱਚ ਰੱਖਣ ਵਿੱਚ ਕਾਮਯਾਬ ਸਾਬਿਤ ਹੋ ਸਕੇ।
ਪਟੀਸ਼ਨ 'ਤੇ ਹਸਤਾਖਰ ਕਰਨ ਲਈ ਪਟੀਸ਼ਨ ਦਾ ਲੰਿਕ: https://www.parliament.nz/en/pb/petitions/document/PET_130366/petition-of-leo-li-help-a-family-from-tibet-to-avoid-deportation