ਆਕਲੈਂਡ (ਹਰਪ੍ਰੀਤ ਸਿੰਘ): ਕੋਵਿਡ 19 ਬਿਮਾਰੀ ਦਾ ਵਾਇਰਸ ਸਾਰਸ ਕੋਵ 2 ਮਨੁੱਖੀ ਜਾਤੀ ਲਈ ਇੱਕ ਨਵਾਂ ਵਾਇਰਸ ਹੈ, ਇਸੇ ਲਈ ਅਜੇ ਤੱਕ ਇਸ ਦੇ ਇਲਾਜ ਲਈ ਕੋਈ ਦਵਾਈ ਵੀ ਨਹੀਂ ਬਣੀ ਹੈ, ਪਰ ਕੋਸ਼ਿਸ਼ਾਂ ਜਾਰੀ ਹਨ। ਇਸ ਬਿਮਾਰੀ ਦੇ ਵਿੱਚ ਪੀੜਿਤ ਆਮ ਹਾਲਾਤ ਤੋਂ ਲੈਕੇ ਗੰਭੀਰ ਹਾਲਾਤ ਤੱਕ ਪੁੱਜ ਸਕਦੇ ਹਨ, ਜੁਕਾਮ, ਸੁੱਕੀ ਖਾਂਸੀ, ਮਾਸਪੇਸ਼ੀਆਂ ਦੇ ਦਰਦ ਤੋਂ ਬਾਅਦ ਅਣਗੌਲਿਆਂ ਕਰਨ 'ਤੇ ਹਾਲਾਤ ਫੇਫੜਿਆਂ ਅਤੇ ਹੋਰ ਸਰੀਰਿਕ ਅੰਗਾਂ ਦਾ ਖਰਾਬ ਹੋਣਾ ਵੀ ਸ਼ਾਮਿਲ ਹੈ।
ਡਬਲਿਯੂ ਐਚ ਓ ਅਨੁਸਾਰ ਜੇ ਤੁਹਾਨੂੰ ਇਹ ਲੱਛਣ ਮਹਿਸੂਸ ਹੋਣ ਤਾਂ ਸਭ ਤੋਂ ਪਹਿਲਾਂ ਆਈਸੋਲੈਟ ਅਤੇ ਟੈਸਟ ਕਰਵਾਉਣਾ ਜਰੂਰੀ ਹੈ, ਪਰ ਨਾਲ ਦੀ ਨਾਲ ਬੁਖਾਰ ਦੇ ਲਈ ਪੈਰਾਸੀਟਾਮੋਲ, ਦਰਦਾਂ ਦੇ ਲਈ ਕੋਈ ਵੀ ਐਂਟੀ -ਇਨਫਲੈਮੇਟਰੀ ਤੇ ਖਾਂਸੀ ਲਈ ਸ਼ਹਿਦ, ਨਮਕ ਵਾਲੇ ਕੌਸੇ ਪਾਣੀ ਦੇ ਗਰਾਰੇ ਕਾਰਗਰ ਸਿੱਧ ਹੁੰਦੇ ਹਨ।