ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਨਿਊਜੀਲੈਂਡ ਸਰਕਾਰ ਨੇ ਕੋਰੋਨਾ ਦਾ ਨੈਗਟਿਵ ਟੈਸਟ ਦਿਖਾਉਣ ਦੀ ਸ਼ਰਤ ਭਾਂਵੇ ਲਾਗੂ ਕਰਨ ਵਿੱਚ ਦੇਰੀ ਕੀਤੀ ਹੈ, ਪਰ ਜਲਦ ਹੀ ਇਹ ਫੈਸਲਾ ਲਾਗੂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਨਿਊਜੀਲੈਂਡ ਪਬਲਿਕ ਹੈਲਥ ਰਿਸਕ ਅਸੈਸਮੈਂਟ ਰਿਪੋਰਟ ਜਲਦ ਹੀ ਸਿਹਤ ਅਧਿਕਾਰੀਆਂ ਨੂੰ ਸਪੁਰਦ ਕੀਤੀ ਜਾਣੀ ਹੈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾ ਸਕਦਾ ਹੈ।
ਮਹਾਂਮਾਰੀਆਂ ਦੇ ਮਾਹਿਰ ਐਪੀਡੇਮੀਓਲੋਜਿਸਟ ਮਾਈਕਲ ਬੇਕਰ ਨੇ ਇਸ 'ਤੇ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਦੂਜੇ ਦੇਸ਼ਾਂ ਵਾਂਗ ਨਿਊਜੀਲੈਂਡ ਵੀ ਚੀਨੀ ਯਾਤਰੀਆਂ ਨੂੰ ਬਾਰਡਰ ਵਿੱਚ ਦਾਖਿਲ ਤੋਂ ਪਹਿਲਾਂ ਨੈਗਟਿਵ ਟੈਸਟਾਂ ਦੀ ਮੰਗ ਕਰੇਗਾ, ਕਿਉਂਕਿ ਚੀਨ ਵਿੱਚ ਇਸ ਵੇਲੇ ਕੋਰੋਨਾ ਮਹਾਂਮਾਰੀ ਨੂੰ ਲੈਕੇ ਹਾਲਾਤ ਬਹੁਤ ਅਸਥਿਰ ਹਨ, ਚੀਨੀ ਸਰਕਾਰ ਜੋ ਆਂਕੜੇ ਦਿਖਾਅ ਰਹੀ ਹੈ, ਅਸਲ ਵਿੱਚ ਗਰਾਉਂਡ ਜੀਰੋ 'ਤੇ ਹਾਲਾਤ ਉਸ ਤੋਂ ਵੀ ਭਿਆਨਕ ਹਨ।