ਆਕਲੈਂਡ (ਹਰਪ੍ਰੀਤ ਸਿੰਘ) - ਖੋਰੂ ਪਾਉਣਾ ਤੇ ਗੱਡੀਆਂ ਕਾਰਾਂ ਦੇ ਟਾਇਰਾਂ ਦੀਆਂ ਚੀਕਾਂ ਕਢਵਾਉਣ ਵਾਲੇ ਕਿਸੇ ਡਰਾਈਵਰ ਨੇ ਅੱਜ ਵਲੰਿਗਟਨ ਦੀ ਵੇਕਫਿਲਡ ਮਾਰਕੀਟ ਦੇ ਨਿਊ ਵਰਲਡ ਵਿੱਚ ਗੱਡੀ ਲਿਆ ਮਾਰੀ ਹੈ। ਗੱਡੀ ਇਸ ਢੰਗ ਨਾਲ ਦੀਵਾਰ ਵਿੱਚ ਜਾ ਵੱਜੀ ਹੈ ਕਿ ਡਰਾਈਵਰ ਦਾ ਸੋਸ਼ਲ ਮੀਡੀਆ 'ਤੇ ਕਾਫੀ ਮਜਾਕ ਉਡਾਇਆ ਜਾ ਰਿਹਾ ਹੈ।
ਕੋਈ ਇਸ ਨੂੰ ਡਰਾਈਵਰ ਵਲੋਂ ਅਸਫਲ ਰੇਮ-ਰੇਡ ਦੀ ਕੋਸ਼ਿਸ਼ ਦੱਸ ਰਿਹਾ ਹੈ ਤੇ ਕੋਈ ਲਿੱਖ ਰਿਹਾ ਹੈ ਕਿ 'ਕਲਿੱਕ ਐਂਡ ਕੁਲੇਕਟ' ਇਸ ਢੰਗ ਨਾਲ ਕੰਮ ਨਹੀਂ ਕਰੇਗਾ।
ਪਰ ਚੰਗੀ ਕਿਸਮਤ ਨੂੰ ਕੋਈ ਵੀ ਵਿਅਕਤੀ ਇਸ ਹਾਦਸੇ ਵਿੱਚ ਜਖਮੀ ਨਹੀਂ ਹੋਇਆ ਹੈ ਤੇ ਡਰਾਈਵਰ ਵੀ ਬੱਚ ਗਿਆ ਹੈ, ਪਰ ਗੱਡੀ ਜਰੂਰ ਨੁਕਸਾਨੀ ਗਈ ਹੈ।