ਆਕਲੈਂਡ (ਹਰਪ੍ਰੀਤ ਸਿੰਘ) - 25 ਸਾਲਾ ਨੌਜਵਾਨ ਮੁਟਿਆਰ ਬਿਆਂਕਾ ਐਨਟੋਨੀਆ ਜੋ ਆਪਣੇ ਪਤੀ ਅਰਵਿੰਦਰ ਸਿੰਘ ਅਤੇ 3 ਸਾਲਾ ਪੁੱਤ ਮੇਹਰਾਨ ਨਾਲ ਪੰਜਾਬ ਫੇਰੀ 'ਤੇ ਗਈ ਸੀ, ਦੀ ਅਚਾਨਕ ਹੀ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋਣ ਦੀ ਮੰਦਭਾਗੀ ਖਬਰ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ। ਬਿਆਂਕਾ ਪਰਿਵਾਰ ਸਮੇਤ ਆਕਲੈਂਡ ਰਹਿ ਰਹੀ ਸੀ ਤੇ ਇੱਕ ਅਧਿਆਪਕਿਾ ਸੀ। ਸ਼ਰੀਰਿਕ ਪੱਖੋਂ ਬਿਲਕੁਲ ਰਿਸ਼ਟ-ਪੁਸ਼ਟ ਬਿਆਂਕਾ ਦੀ ਅਚਨਚੇਤ ਮੌਤ ਦੀ ਖਬਰ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਭਾਈਚਾਰੇ ਵਿੱਚ ਵੀ ਇਸ ਨੂੰ ਲੈਕੇ ਕਾਫੀ ਸੋਗ ਹੈ।
ਬਿਆਂਕਾ ਦਾ ਅੰਤਿਮ ਸੰਸਕਾਰ ਕੱਲ 7 ਜਨਵਰੀ ਦਿਨ ਸ਼ਨੀਵਾਰ, ਐਨਜ਼ ਫਿਊਨਰਲ ਹੋਮ, ਬੋਲਡਰਵੁੱਡ ਪਲੇਸ, ਵੀਰੀ, ਆਕਲੈਂਡ 2104 ਵਿਖੇ ਦੁਪਹਿਰੇ 2 ਵਜੇ ਹੋਏਗਾ। ਇਸ ਮੌਕੇ ਭਾਈਚਾਰੇ ਨੂੰ ਪੁੱਜਣ ਦੀ ਬੇਨਤੀ।