ਆਕਲੈਂਡ (ਹਰਪ੍ਰੀਤ ਸਿੰਘ) - ਭੁਪਿੰਦਰ ਸੰਧੂ ਨਾਮ ਦਾ ਪੰਜਾਬੀ ਮੂਲ ਦਾ ਵਿਅਕਤੀ ਇੱਕ ਮੰਦਭਾਗੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਭੁਪਿੰਦਰ ਸੰਧੂ ਸਿਰਫ 10 ਦਿਨ ਪਹਿਲਾਂ ਹੀ ਇੰਡੀਆ ਤੋਂ ਆਸਟ੍ਰੇਲੀਆ ਦੇ ਮੈਲਬੋਰਨ ਆਇਆ ਸੀ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਉਹ ਆਪਣੇ ਦੋਸਤ ਨੂੰ ਮਿਲਣ ਵਿਕਟੋਰੀਆ ਜਾ ਰਿਹਾ ਸੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਭੁਪਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਭੁਪਿੰਦਰ ਸੰਧੂ ਜਲੰਧਰ ਦੇ ਪਿੰਡ ਚੱਕ ਸਾਹਬੂ ਨਾਲ ਸਬੰਧਤ ਸੀ। ਭੁਪਿੰਦਰ ਸੰਧੂ ਦਾ ਅੰਤਿਮ ਸੰਸਕਾਰ ਆਸਟ੍ਰੇਲੀਆ ਵਿੱਚ ਹੀ ਕੀਤਾ ਜਾਏਗਾ।