ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਪਾਸੇ ਜਿੱਥੇ ਨਾਰਥ ਆਈਲੈਂਡ ਖਰਾਬ ਮੌਸਮ ਦੀ ਮਾਰ ਹੇਠ ਹੈ, ਉੱਥੇ ਹੀ ਨਿਊਜੀਲੈਂਡ ਦੇ ਸਾਊਥ ਆਈਲੈਂਡ ਦੇ ਵੈਸਟ ਕੋਸਟ ਦੇ ਵਿੱਚ ਗਰਮੀ ਦੇ ਰਿਕਾਰਡ ਟੁੱਟ ਰਹੇ ਹਨ।
ਬੀਤੇ ਦਿਨੀਂ ਨਿਊਜੀਲੈਂਡ ਵਾਸੀਆਂ ਦੇ ਘੁੰਮਣ-ਫਿਰਣ ਵਾਲੀ ਮਨਪਸੰਦ ਥਾਂ ਗਰੇਮਾਊਥ ਵਿੱਚ ਤਾਪਮਾਨ 30.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਦ ਨੈਸ਼ਨਲ ਇੰਸਟੀਚਿਊਟ ਆਫ ਵਾਟਰ ਐਂਡ ਐਟਮੋਸਫਰਿਕ ਰਿਸਰਚ (ਨੀਵਾ) ਅਨੁਸਾਰ ਬੀਤੇ 76 ਸਾਲਾਂ ਵਿੱਚ ਪਹਿਲੀ ਵਾਰ 30 ਡਿਗਰੀ ਤੋਂ ਪਾਰ ਪੁੱਜਾ ਹੈ।
ਇਸ ਤੋਂ ਪਹਿਲਾਂ ਗਰੇਮਾਊਥ ਵਿੱਚ ਸਭ ਤੋਂ ਵੱਧ ਤਾਪਮਾਨ 2010 ਵਿੱਚ 29.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤਾਪਮਾਨ ਕਾਰਨ ਇਲਾਕੇ ਵਿੱਚ ਕਈ ਥਾਵਾਂ 'ਤੇ ਸੜਕਾਂ ਦੀ ਲੁੱਕ ਪਿਘਲਣ ਦੀਆਂ ਘਟਨਾਵਾਂ ਵੀ ਦਰਜ ਹੋਈਆਂ ਹਨ।