ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਇੱਕ ਬਹੁਤ ਇਤਿਹਾਸਿਕ ਤੇ ਹਮਦਰਦੀ ਭਰਿਆ ਫੈਸਲਾ ਸੁਣਾਉਂਦਆਂਿ ਸਮੋਆ ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਨਿਊਜੀਲੈਂਡ ਤੋਂ ਡਿਪੋਰਟ ਕੀਤੇ ਜਾਣ ਦੇ ਫੈਸਲੇ ਦੇ ਖਿਲਾਫ ਉਸਨੂੰ ਨਿਊਜੀਲੈਂਡ ਰਹਿਣ ਦਾ ਇੱਕ ਹੋਰ ਮੌਕਾ ਦੇਣ ਦੀ ਗੱਲ ਆਖੀ ਹੈ।
ਮਹਿਲਾ 1991 ਵਿੱਚ ਆਪਣੇ ਇੱਕ ਦੂਰ ਦੇ ਰਿਸ਼ਤੇਦਾਰ 'ਦੇ ਪਾਸਪੋਰਟ 'ਤੇ ਨਿਊਜੀਲੈਂਡ ਆਈ ਸੀ। ਮਹਿਲਾ ਕੋਲ ਟੋਕੀਲਾਓ ਦਾ ਪਾਸਪੋਰਟ ਸੀ, ਜਿੱਥੋਂ ਦੇ ਵਸਨੀਕਾਂ ਨੂੰ ਨਿਊਜੀਲੈਂਡ ਦੀ ਜਨਮ ਤੋਂ ਹੀ ਨਾਗਰਿਕਤਾ ਹਾਸਿਲ ਹੁੰਦੀ ਹੈ ਤੇ ਉਹ ਨਿਊਜੀਲੈਂਡ ਦਾ ਪਾਸਪੋਰਟ ਵੀ ਲੈ ਸਕਦੇ ਹਨ।
ਮਹਿਲਾ ਨੇ ਇੱਥੇ ਪੁੱਜਣ ਤੋਂ ਬਾਅਦ ਫੀਜੀ ਤੋਂ ਆਪਣੇ ਪਤੀ ਨੂੰ ਵੀ ਬੁਲਾ ਲਿਆ, ਜੋੜੇ ਦੇ 3 ਬੱਚੇ ਇੱਥੇ ਹੀ ਪੈਦਾ ਹੋਏ, ਤਿੰਨੋਂ ਬੱਚੇ ਤੇ ਪਤੀ ਇੱਥੋਂ ਦੇ ਸਿਟੀਜਨ ਹਨ ਤੇ ਇੱਥੇ ਵਧੀਆ ਕਾਰੋਬਾਰ ਚਲਾ ਰਹੇ ਹਨ, ਪਰ 2000 ਸੰਨ ਵਿੱਚ ਮਹਿਲਾ ਨੇ ਜਦੋਂ ਆਪਣ ਉਸੇ ਨਕਲੀ ਪਾਸਪੋਰਟ 'ਤੇ ਨਿਊਜੀਲੈਂਡ ਦਾ ਪਾਸਪੋਰਟ ਹਾਸਿਲ ਕਰਨ ਲਈ ਅਪਲਾਈ ਕੀਤਾ ਤਾਂ ਉਸਦੇ ਝੂਠ ਦਾ ਪਤਾ ਲੱਗ ਗਿਆ। ਉਸਨੂੰ 100 ਘੰਟੇ ਦੀ ਕਮਿਊਨਿਟੀ ਸਜਾ ਦੇ ਨਾਲ ਨਿਊਜੀਲੈਂਡ ਤੋਂ ਡਿਪੋਰਟ ਕਰਨ ਦਾ ਫੈਸਲਾ ਲਿਆ ਗਿਆ।
ਮਹਿਲਾ ਇਮੀਗ੍ਰੇਸ਼ਨ ਟ੍ਰਿਬਿਊਨਲ ਪੁੱਜੀ ਤੇ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਕਿਹਾ ਹੈ ਕਿ ਇਸ ਸਭ ਦਾ ਮਹਿਲਾ ਦੇ ਪਰਿਵਾਰ 'ਤੇ ਬਹੁਤ ਬੁਰਾ ਪ੍ਰਭਾਵ ਪਏਗਾ, ਕਿਉਂਕਿ ਉਸਦੇ ਬੱਚੇ ਤੇ ਪਤੀ ਜਿੰਦਗੀ ਦਾ ਬਹੁਤ ਸਮਾਂ ਨਿਊਜੀਲੈਂਡ ਬੀਤਾ ਚੁੱਕੇ ਹਨ ਤੇ ਇਹ ਵੀ ਕਿ ਸਮੋਆ ਵਿੱਚ ਪਰਿਵਾਰ ਦਾ ਕੋਈ ਵੀ ਚੰਗਾ ਭਵਿੱਖ ਨਹੀਂ ਹੋ ਸਕਦਾ।
ਇਸੇ ਲਈ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਇਸ ਮਾਮਲੇ ਵਿੱਚ ਆਕੇ ਸੁਲਝਾਉਣ ਦੀ ਗੱਲ ਆਖੀ ਹੈ ਤੇ ਮਹਿਲਾ ਨੂੰ ਨਿਊਜੀਲੈਂਡ ਰਹਿਣ ਦੇਣ ਦਾ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਸੁਣਾਇਆ ਹੈ।