ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਬ੍ਰੈਡਸ ਆਫ ਯੂਰਪ ਬੈਕਰੀ ਵਿੱਚ ਕੰਮ ਕਰਦੇ ਐਰਨ ਮਿਸ਼ਲ ਦਾ ਮਾਲਕ ਉਸਦੀ ਤਨਖਾਹ 'ਚੋਂ ਹਰ ਹਫਤੇ 2.5 ਘੰਟੇ ਦੀ ਮਜਦੂਰੀ ਕੱਟਦਾ ਰਿਹਾ ਤੇ ਜਦੋਂ ਮਿਸ਼ਲ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਸਨੇ ਇਸ 'ਤੇ ਇਤਰਾਜ ਪ੍ਰਗਟਾਇਆ ਤਾਂ ਮਾਮਲਾ ਵਿਗੜ ਗਿਆ ਤੇ ਮਿਸ਼ਲ ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਕੋਲ ਪੁੱਜਾ। ਉੱਥੇ ਮਾਲਕ ਨੇ ਇੱਕ ਫਾਰਮ ਦਿਖਾਇਆ ਜਿਸ ਵਿੱਚ ਲਿਖਿਆ ਗਿਆ ਸੀ ਕਿ ਮਿਸ਼ਲ ਨੇ ਮਾਲਕ ਦੇ $5380.82 ਓਵਰਪੈਮੇਂਟ ਦੇ ਦੇਣੇ ਹਨ, ਜੋ ਕਿ ਉਹ $2.5 ਪ੍ਰਤੀ ਹਫਤੇ ਦੀ ਬਣਦੀ ਤਨਖਾਹ ਦੇ ਨਾਲ ਚੁਕਾਏਗਾ ਤੇ ਇਸ ਲਈ ਮਾਲਕ ਉਸਦੀ ਤਨਖਾਹ ਚੋਂ ਪੈਸੇ ਕੱਟ ਰਿਹਾ ਹੈ।
ਪਰ ਮਿਸ਼ਲ ਨੇ ਇਹ ਕਿਹਾ ਕਿ ਇਹ ਸਰਾਸਰ ਧੋਖਾ ਹੈ, ਕਿਉਂਕਿ ਅਜਿਹਾ ਫਾਰਮ ਉਸਨੇ ਕਦੇ ਵੀ ਸਾਈਨ ਨਹੀਂ ਕੀਤਾ, ਉਸਨੇ $600 ਇੱਕ ਵਾਰ ਮਾਲਕ ਤੋਂ ਉਧਾਰੇ ਜਰੂਰ ਲਏ ਸਨ, ਪਰ ਉਸਦੀ ਵਾਪਸੀ ਕਰ ਦਿੱਤੀ ਸੀ, ਜਿਸਦੇ ਸਬੂਤ ਵੀ ਪੇਸ਼ ਕੀਤੇ ਗਏ।
ਇਸ ਮਾਮਲੇ ਵਿੱਚ ਈ ਆਰ ਏ ਨੇ ਮਾਲਕ ਨੂੰ ਦੋਸ਼ੀ ਪਾਇਆ ਤੇ ਮਿਸ਼ਲ ਦੀ ਬਣਦੀ $8884.79 ਤਨਖਾਹ ਤੇ $3000 ਕਰਾਊਨ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।