Auckland (NZ Punjabi News) ਨਿਊਜ਼ੀਲੈਂਡ ਚ ਇੱਕ ਬੀਬੀ ਵਲੋਂ Paid parental leave ਨਾ ਮਿਲਣ ਤੇ Inland Revenue ਜਿਸ ਨੂੰ IRD ਵੀ ਕਿਹਾ ਜਾਂਦਾ ਹੈ ਨੂੰ Employment Relations Authority ਕੋਲੋਂ ਘੜੀਸਿਆ ਗਿਆ |
Jenner Feldberg ਨਾਮ ਦੀ ਬੀਬੀ ਜੋ ਕਿ SELF Employed ਕੰਮ ਕਰਦੀ ਸੀ ਅਤੇ ਸਾਲ ਦੇ 43000 ਡਾਲਰ ਸ਼ੇਅਰ ਹੋਲਡਰ ਤਨਖਾਹ ਲੈਂਦੀ ਸੀ ਅਤੇ 7000 ਦੇ ਕਰੀਬ ਸਰਕਾਰੀ ਸਬਸਿਡੀ ਵੀ ਲਈ ਸੀ ਨੂੰ ਇਸ ਕਾਰਨ Paid parental leave ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਵਲੋਂ ਸਹੀ ਤਰੀਕੇ ਨਾਲ ਇਸ ਨੂੰ IRD ਕੋਲ ਨਹੀਂ ਅਪਲਾਈ ਕੀਤਾ |
Jenner Feldberg ਨਾਮ ਦੀ ਬੀਬੀ ਵਲੋਂ 7 ਮਈ 2021 ਨੂੰ ਬੱਚੇ ਨੂੰ ਜਨਮ ਦਿੱਤਾ ਅਤੇ ਅਕਤੂਬਰ ਚ ਹੀ ਬਹੁਤ ਘੱਟ ਘੰਟਿਆਂ ਨਾਲ ਕੰਮ ਸ਼ੁਰੂ ਕਰ ਦਿੱਤਾ ਅਤੇ ਦਸੰਬਰ ਤੱਕ ਆਪਣੇ ਆਮ ਕੰਮ ਕਰ ਚ ਪਰਤ ਆਈ | Jenner Feldberg ਵਲੋਂ ਅਗਲੇ ਸਾਲ 6 ਮਈ 2022 ਨੂੰ IRD ਕੋਲ Paid parental leave ਲਈ ਅਪਲਾਈ ਕੀਤਾ ਅਤੇ IRD ਨੇ ਇਸ ਨੂੰ ਖ਼ਾਰਜ ਕਰ ਦਿੱਤਾ ਅਤੇ ਕਿਹਾ ਕਿ ਉਸ ਵਲੋਂ ਇਸ ਨੂੰ ਕੰਮ ਤੇ ਪਰਤਣ ਤੋਂ ਪਹਿਲਾ ਅਪਲਾਈ ਕਰਨਾ ਸੀ | Jenner Feldberg ਨੇ ਦਲੀਲ ਦਿੱਤੀ ਕਿ ਉਸ ਨੂੰ ਗਲਤਫਹਿਮੀ ਹੋਈ ਸੀ, ਅਤੇ ਆਪਣੇ ਅਕਾਊਂਟੈਂਟ ਨਾਲ ਪੇਰੈਂਟਲ ਛੁੱਟੀ ਬਾਰੇ ਸਲਾਹ ਲੈਣ ਤੋਂ ਬਾਅਦ ਹੀ ਸੋਚਿਆ ਸੀ ਕਿ ਉਹ ਉਦੋਂ ਤੱਕ ਅਰਜ਼ੀ ਨਹੀਂ ਦੇ ਸਕਦੀ ਜਦੋਂ ਤੱਕ ਸਾਲ ਦੇ TAX ਨਹੀਂ ਭਰ ਦਿੱਤੇ ਜਾਂਦੇ ਅਤੇ ਉਸ ਨੂੰ ਪਤਾ ਨਹੀ ਲੱਗ ਜਾਂਦਾ ਕਿ ਉਸਦੀ ਆਮਦਨੀ ਕੀ ਹੈ। ਉਸਨੇ ਸੋਚਿਆ ਕਿ ਉਹ ਆਪਣੇ ਬੱਚੇ ਦੇ ਪਹਿਲੇ ਜਨਮ ਦਿਨ ਤੱਕ ਕਿਸੇ ਵੀ ਸਮੇਂ ਅਰਜ਼ੀ ਦੇ ਸਕਦੀ ਹੈ। ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ The Ministry of Business, Innovation and Employment ਵਲੋਂ ਕੁਝ ਸ਼ਰਤਾਂ ਨਿਰਧਾਰਿਤ ਕੀਤੀਆਂ ਹੋਈਆਂ ਹਨ | IRD ਵਲੋਂ ਕਿਹਾ ਗਿਆ ਕਿ Jenner ਫੈਲਡਬਰਗ self Employed ਦੇ ਤੋਰ ਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਸੀ ਪਰ ਉਸ ਵਲੋਂ ਸਹੀ ਤਰੀਕਾ ਨਹੀਂ ਵਰਤਿਆ ਗਿਆ |
Employment Relations Authority ਕੋਲ ਇਸ ਅਰਜੀ ਨੂੰ ਮਨਜੂਰ ਦਾ ਅਧਿਕਾਰ ਸੀ ਪਰ ਉਹਨਾਂ ਵਲੋਂ ਨਹੀਂ ਕੀਤਾ ਗਿਆ |Jenner ਫੈਲਡਬਰਗ ਨੂੰ ਅਕਾਊਂਟੈਂਟ ਤੋਂ ਸਲਾਹ ਮਿਲੀ ਸੀ ਅਤੇ ਉਹ ਇਸ ਭੁਲੇਖੇ ਵਿੱਚ ਸੀ ਕਿ ਉਸਦੀ ਇਨਕਮ ਟੈਕਸ ਰਿਟਰਨ ਪਹਿਲਾਂ ਫਾਈਲ ਕੀਤੀ ਜਾਣੀ ਸੀ। ਇਸ ਕਾਰਨ ਹੀ ਉਸਨੇ ਕੋਈ ਹੋਰ ਕਦਮ ਨਹੀਂ ਚੁੱਕੇ ਜਾਂ ਹੋਰ ਸਲਾਹ ਨਹੀਂ ਲਈ।ਅਥਾਰਟੀ ਮੈਂਬਰ Geoff O’Sullivan ਨੇ ਕਿਹਾ ਕਿ Jenner Feldberg ਨੇ ਆਪਣੇ ਅਕਾਊਂਟੈਂਟ ਤੋਂ ਸਲਾਹ ਲਈ ਅਤੇ ਇਹ ਹੀ ਕਾਰਨ ਹੈ ਉਸ ਨੇ ਇਸ ਕਾਰਨ ਆਪਣੀ ਅਰਜੀ ਸਮੇ ਸਰ ਨਹੀਂ ਦਿੱਤੀ | Employment Relations Authority ਨੇ ਇਸ ਕਾਰਨ ਹੀ IRD ਦਾ ਫੈਸਲਾ ਪਲਟ ਦਿੱਤਾ ਅਤੇ ਹੁਕਮ ਕੀਤਾ ਕਿ ਜਲਦ ਤੋਂ ਜਲਦ Jenner Feldberg ਨੂੰ paid parental leave ਦੀ ਰਕਮ ਜਲਦ ਤੋਂ ਜਲਦ ਭੁਗਤਾਨ ਕਰੇ |
ਜਿਕਰਯੋਗ ਹੈ ਕਿ ਮੌਜੂਦਾ ਸਮੇ ਚ 26 ਹਫ਼ਤੇ ਦੀ paid parental ਲਿਆਵੇ ਦਿੱਤੀ ਜਾਂਦੀ ਹੈ ਅਤੇ ਲੱਗਭਗ 661.12 ਡਾਲਰ ਹਫ਼ਤੇ ਦੇ ਭੁਗਤਾਨ ਕੀਤੇ ਜਾਂਦੇ ਹਨ