ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ $23 ਮਿਲੀਅਨ ਦਾ ਬੰਪਰ ਜਿੱਤਣ ਦਾ ਮੌਕਾ ਹਾਸਿਲ ਕਰਨਾ ਹੈ ਤਾਂ ਜਲਦ ਟਿਕਟਾਂ ਖ੍ਰੀਦ ਲਓ, ਅਜਿਹਾ ਇਸ ਲਈ ਕਿਉਂਕਿ ਲੋਟੋ ਦੇ ਬੀਤੇ ਹਫਤੇ ਦੇ ਜੈਕਪੋਟ ਮੌਕੇ ਵੀ ਨਿਊਜੀਲੈਂਡ ਵਾਸੀਆਂ ਨੂੰ ਟਿਕਟਾਂ ਖ੍ਰੀਦਣ ਵਿੱਚ ਤਕਨੀਕੀ ਪ੍ਰੇਸ਼ਾਨੀ ਆਈ ਸੀ ਤੇ ਇਸੇ ਲਈ ਲੋਟੋ ਨੇ ਸਾਫ ਕੀਤਾ ਹੈ ਕਿ ਇਸ ਪ੍ਰੇਸ਼ਾਨੀ ਤੋਂ ਬਚਣ ਲਈ ਡਰਾਅ ਦੇ ਸਮੇਂ ਤੋਂ ਪਹਿਲਾਂ ਹੀ ਟਿਕਟਾਂ ਖ੍ਰੀਦ ਲਈਆਂ ਜਾਣ।
ਦਰਅਸਲ ਲੋਕਾਂ ਵਿੱਚ ਸੋਚ ਬਣੀ ਹੋਈ ਹੈ ਕਿ ਵੱਡੇ ਡਰਾਅ ਤੋਂ ਕੁਝ ਸਮਾਂ ਪਹਿਲਾਂ ਖ੍ਰੀਦੀ ਟਿਕਟ ਦੇ ਜਿੱਤਣ ਦੇ ਮੌਕੇ ਜਿਆਦਾ ਹੁੰਦੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਕੋ ਵੇਲੇ ਟਿਕਟਾਂ ਖ੍ਰੀਦ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਕਾਰਨ ਵੈਬੱਸਾਈਟ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦੀ।