ਆਕਲੈਂਡ (ਹਰਪ੍ਰੀਤ ਸਿੰਘ): ਮਨਿਸਟਰੀ ਆਫ ਹੈਲਥ ਜਨਰਲ ਡਾਇਰੈਕਟਰ ਡਾ: ਐਸ਼ਲੀ ਬਲੂਮਫਿਲਡ ਵਲੋਂ ਅੱਜ ਕੋਰੋਨਾ ਵਾਇਰਸ ਦੇ 58 ਨਵੇਂ ਕੇਸਾਂ ਦੀ ਅੱਜ ਪੁਸ਼ਟੀ ਕੀਤੀ ਗਈ ਹੈ, ਇਨ੍ਹਾਂ ਵਿੱਚ 48 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 10 ਸੰਭਾਵਿਤ ਕੇਸ ਲੱਗ ਰਹੇ ਹਨ। ਇਸਦੇ ਨਾਲ ਹੀ ਕੋਰੋਨਾ ਵਾਇਰਸ ਗ੍ਰਸਤ ਹੋਣ ਵਾਲਿਆਂ ਦੀ ਗਿਣਤੀ 647 ਦਾ ਆਂਕੜਾ ਛੂਹ ਗਈ ਹੈ।
ਦੱਸਦੀਏ ਕਿ ਇਸ ਬਿਮਾਰੀ ਤੋਂ ਹੁਣ ਤੱਕ 74 ਲੋਕ ਵੀ ਠੀਕ ਹੋਏ ਹਨ। ਡਾਕਟਰ ਐਸ਼ਲੀ ਨੇ ਬਿਮਾਰਾਂ ਦੀ ਗਿਣਤੀ ਘੱਟਣ ਸਬੰਧੀ ਕੋਈ ਖਾਸ ਬਿਆਨਬਾਜੀ ਨਹੀਂ ਕੀਤੀ ਹੈ, ਪਰ ਅਜੇ ਵੀ ਉਨ੍ਹਾਂ ਦਾ ਇਹ ਜਰੂਰ ਕਹਿਣਾ ਹੈ ਕਿ ਨਿਊਜੀਲ਼ੈਂਡ ਵਾਸੀ 'ਸੋਸ਼ਲ ਡਿਸਟੈਂਸਿੰਗ' ਬਣਾ ਕੇ ਰੱਖਣ ਅਤੇ ਆਪਣੇ ਬੱਚਿਆਂ ਨੂੰ ਜਨਤਕ ਜਗਾਹਾਂ ਤੋਂ ਦੂਰ ਰੱਖਿਆ ਜਾਏ।