ਆਕਲੈਂਡ (ਹਰਪ੍ਰੀਤ ਸਿੰਘ) - ਵਿਸ਼ਵ ਕੱਪ ਹਾਕੀ 2023 ਜਿੱਤਣ ਦਾ ਭਾਰਤੀ ਟੀਮ ਦਾ ਸੁਪਨਾ ਹੁਣ ਪੂਰਾ ਨਹੀਂ ਹੋ ਸਕਦਾ, ਕਿਉਂਕਿ ਕੁਆਰਟ ਫਾਈਨਲ ਵਿੱਚ ਪੁੱਜਣ ਤੋਂ ਪਹਿਲਾਂ ਹੀ ਟੀਮ ਨਿਊਜੀਲੈਂਡ ਨੇ ਭਾਰਤੀ ਟੀਮ ਨੂੰ 5-4 ਦੇ ਫਰਕ ਨਾਲ ਹਰਾ ਦਿੱਤਾ ਹੈ। ਇਹ ਕਰੋਸਓਵਰ ਮੈਚ ਕਲੰਿਗਾ ਸਟੇਡੀਅਮ, ਭੁਵਨੇਸ਼ਵਰ ਵਿੱਚ ਖੇਡਿਆ ਗਿਆ ਸੀ।
ਰੈਗੁਲੇਸ਼ਨ ਟਾਈਮ ਵਿੱਚ ਇਹ ਮੈਚ 3-3 ਦੀ ਬਰਾਬਰੀ ਨਾਲ ਡਰਾਅ ਰਿਹਾ ਸੀ, ਪਰ ਪਨੈਲਟੀਆਂ ਤੋਂ ਬਾਅਦ ਇਸ ਮੈਚ ਦਾ ਨਤੀਜਾ 5-4 ਦੇ ਫਰਕ ਨਾਲ ਨਿਊਜੀਲੈਂਡ ਦੇ ਪਾਸੇ ਰਿਹਾ।